View in English:
August 9, 2025 3:27 pm

ਅਮਰੀਕੀ ਜਲ ਸੈਨਾ ਦਾ F-35 ਲੜਾਕੂ ਜਹਾਜ਼ ਹਾਦਸਾਗ੍ਰਸਤ

ਫੈਕਟ ਸਮਾਚਾਰ ਸੇਵਾ

ਵਾਸ਼ਿੰਗਟਨ, ਜੁਲਾਈ 31

ਅਮਰੀਕੀ ਜਲ ਸੈਨਾ ਦਾ ਐਫ਼-35 ਲੜਾਕੂ ਜਹਾਜ਼ ਕੈਲੀਫੋਰਨੀਆ ਦੇ ਨੇਵਲ ਏਅਰ ਸਟੇਸ਼ਨ ਲੇਮੂਰ ਨੇੜੇ ਹਾਦਸਾਗ੍ਰਸਤ ਹੋ ਗਿਆ। ਨੇਵੀ ਦੇ ਬਿਆਨ ਅਨੁਸਾਰ ਪਾਇਲਟ ਇਸ ਸਮੇਂ ਸੁਰੱਖਿਅਤ ਅਤੇ ਖ਼ਤਰੇ ਤੋਂ ਬਾਹਰ ਹੈ। ਇਹ ਜਹਾਜ਼ ਸਟਰਾਈਕ ਫਾਈਟਰ ਸਕੁਐਡਰਨ 125 ‘ਰਫ ਰੇਡਰਜ਼’ ਨਾਲ ਜੁੜਿਆ ਹੋਇਆ ਸੀ। ਇਸ ਯੂਨਿਟ ਦੇ ਜਹਾਜ਼ ਜ਼ਿਆਦਾਤਰ ਪਾਇਲਟਾਂ ਅਤੇ ਹਵਾਈ ਚਾਲਕ ਦਲ ਨੂੰ ਸਿਖਲਾਈ ਦੇਣ ਲਈ ਵਰਤੇ ਜਾਂਦੇ ਹਨ।

ਹਾਦਸੇ ਤੋਂ ਬਾਅਦ ਅਮਰੀਕੀ ਜਲ ਸੈਨਾ ਅਲਰਟ ’ਤੇ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਵੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

View in English