View in English:
September 28, 2024 3:53 pm

ਅਮਰੀਕਾ ਦੇ ਡੈਨਵਰ ਹਵਾਈ ਅੱਡੇ ‘ਤੇ ਭਾਈ ਬਲਦੇਵ ਸਿੰਘ ਵਡਾਲਾ ਨੂੰ ਰੋਕਿਆ

ਫੈਕਟ ਸਮਾਚਾਰ ਸੇਵਾ

ਡੈਨਵਰ, ਸਤੰਬਰ 28

ਅਮਰੀਕਾ ਦੇ ਡੈਨਵਰ ਹਵਾਈ ਅੱਡੇ ’ਤੇ ਭਾਈ ਬਲਦੇਵ ਸਿੰਘ ਵਡਾਲਾ ਨੂੰ ਸੁਰੱਖਿਆ ਚੈਕ ਵਾਸਤੇ ਪੱਗ ਲਾਹੁਣ ਲਈ ਕਿਹਾ ਗਿਆ। ਵਡਾਲਾ ਨੇ ਇਕ ਫੇਸਬੁੱਕ ਪੋਸਟ ਵਿਚ ਇਹ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਹੈ ਕਿ ਸਾਨੂੰ ਕਿਹਾ ਗਿਆ ਕਿ ਜੇਕਰ ਪੱਗ ਨਾ ਲਾਹੀ ਤਾਂ ਫਿਰ ਸਾਨੂੰ ਜਹਾਜ਼ ਨਹੀਂ ਚੜ੍ਹਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਪੱਗ ਲਾਹੁਣ ਨਾਲੋਂ ਅਮਰੀਕਾ ਛੱਡਣ ਨੂੰ ਤਰਜੀਹ ਦਿਆਂਗੇ। ਉਨ੍ਹਾਂ ਨੇ ਕਿਹਾ ਕਿ ਸਾਡੀ ਪੱਗ ਸਾਨੂੰ ਜਾਨ ਤੋਂ ਵੀ ਪਿਆਰੀ ਹੈ। ਉਹਨਾਂ ਦੱਸਿਆ ਕਿ ਸਾਡੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ।
ਉਹਨਾਂ ਨੇ ਅਮਰੀਕਾ ਦੀਆਂ ਸਿੱਖ ਸੰਸਥਾਵਾਂ, ਸਿੰਘ ਸਭਾਵਾਂ ਤੇ ਸਿੱਖ ਜਥੇਬੰਦੀਆਂ ਨੂੰ ਕਿਹਾ ਹੈ ਕਿ ਉਹ ਇਹ ਮਾਮਲਾ ਤੁਰੰਤ ਅਮਰੀਕਾ ਸਰਕਾਰ ਕੋਲ ਚੁੱਕਣ। ਉਹਨਾਂ ਕਿਹਾ ਕਿ ਇਹ ਮਾਮਲਾ ਪੱਗ ਦਾ ਹੈ ਜੋ ਸਿੱਖੀ ਦੀ ਪਛਾਣ ਹੈ। ਉਹਨਾਂ ਕਿਹਾ ਕਿ ਜੇਕਰ ਪੱਗ ਚਲੀ ਗਈ ਤਾਂ ਫਿਰ ਸਾਡੇ ਪੱਲੇ ਕੀ ਰਹਿ ਜਾਵੇਗਾ। ਉਹਨਾਂ ਕਿਹਾ ਕਿ ਕਿਥੇ ਘਾਟ ਹੈ। ਉਹਨਾਂ ਕਿਹਾ ਕਿ ਕਿਸਦੀ ਗਲਤੀ ਹੈ, ਸਰਕਾਰ, ਹਵਾਈ ਅੱਡੇ ਦੇ ਅਧਿਕਾਰੀਆਂ ਜਾਂ ਸਿੱਖ ਆਗੂਆਂ ਦੀ ਅਤੇ ਸੰਗਠਨਾਂ ਦੀ ਜਾਂ ਗੁਰਦੁਆਰਾ ਕਮੇਟੀਆਂ ਦੀ ? ਉਹਨਾਂ ਕਿਹਾ ਕਿ ਜੋ ਸਾਡੇ ਨਾਲ ਅੱਜ ਵਾਪਰਿਆ ਕੱਲ੍ਹ ਕਿਸੇ ਨਾਲ ਵੀ ਵਾਪਰ ਸਕਦਾ ਹੈ। ਇਹ ਬਹੁਤ ਜ਼ਲੀਲ ਕਰਨ ਵਾਲੀ ਗੱਲ ਹੈ। ਸਾਨੂੰ ਪੰਜ ਘੰਟੇ ਤੱਕ ਖਜੱਲ ਖੁਆਰ ਕੀਤਾ ਗਿਆ।

Leave a Reply

Your email address will not be published. Required fields are marked *

View in English