View in English:
July 5, 2024 7:01 pm

ਅਮਰਨਾਥ ਯਾਤਰਾ : ਬ੍ਰੇਕ ਫੇਲ ਹੋਣ ‘ਤੇ ਸ਼ਰਧਾਲੂਆਂ ਨੇ ਚਲਦੀ ਬੱਸ ‘ਚੋਂ ਛਾਲਾਂ ਮਾਰ ਕੇ ਬਚਾਈ ਜਾਨ

ਫੈਕਟ ਸਮਾਚਾਰ ਸੇਵਾ

ਰਾਮਬਨ , ਜੁਲਾਈ 3

ਅਮਰਨਾਥ ਯਾਤਰੀਆਂ ਨੂੰ ਵਾਪਸ ਲਿਆਉਣ ਵਾਲੀ ਬੱਸ ਦੀ ਬ੍ਰੇਕ ਅਚਾਨਕ ਫੇਲ ਹੋ ਜਾਣ ਕਾਰਨ ਜ਼ਿਲੇ ‘ਚ ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ ਹੈ। ਲੋਕ ਚੱਲਦੀ ਬੱਸ ਤੋਂ ਛਾਲਾਂ ਮਾਰਨ ਲੱਗੇ। ਬਾਅਦ ਵਿੱਚ ਫੌਜ ਅਤੇ ਪੁਲਿਸ ਨੇ ਕਿਸੇ ਤਰ੍ਹਾਂ ਰਸਤੇ ਵਿੱਚ ਬੈਰੀਅਰ ਲਗਾ ਕੇ ਬੱਸ ਨੂੰ ਰੋਕ ਲਿਆ। ਇਸ ਦੇ ਨਾਲ ਹੀ ਚੱਲਦੀ ਬੱਸ ਤੋਂ ਛਾਲ ਮਾਰਨ ਕਾਰਨ ਕੁਝ ਸ਼ਰਧਾਲੂ ਜ਼ਖਮੀ ਹੋ ਗਏ। ਬਾਕੀ ਸਾਰੇ ਸ਼ਰਧਾਲੂ ਸੁਰੱਖਿਅਤ ਹਨ। ਸ਼ਰਧਾਲੂ ਪੰਜਾਬ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਰਾਮਬਨ ਜ਼ਿਲੇ ਦੇ ਨਚੀਲਾਨਾ ਇਲਾਕੇ ‘ਚ ਫੌਜ, ਪੁਲਿਸ ਅਤੇ ਟ੍ਰੈਫਿਕ ਪੁਲੀਸ ਨੇ ਅਮਰਨਾਥ ਯਾਤਰੀਆਂ ਦੀ ਬੱਸ ਨੂੰ ਖਾਈ ‘ਚ ਡਿੱਗਣ ਤੋਂ ਬਚਾ ਕੇ ਵੱਡਾ ਹਾਦਸਾ ਟਲ ਗਿਆ। ਅਮਰਨਾਥ ਦਰਸ਼ਨ ਤੋਂ ਪਰਤ ਰਹੇ ਸ਼ਰਧਾਲੂਆਂ ਨੂੰ ਲੈ ਕੇ ਨਚੀਲਾਨਾ ਇਲਾਕੇ ‘ਚ ਬੱਸ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ। ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਬੱਸ ਦੀਆਂ ਬਰੇਕਾਂ ਫੇਲ ਹੋ ਗਈਆਂ ਹਨ ਤਾਂ ਬੱਸ ‘ਚ ਸਵਾਰ ਸ਼ਰਧਾਲੂ ਘਬਰਾ ਗਏ ਅਤੇ ਚੀਕਾਂ ਮਾਰਨ ਲੱਗ ਪਏ।

ਇਸ ਦੌਰਾਨ ਕੁਝ ਸਵਾਰੀਆਂ ਨੇ ਚੱਲਦੀ ਬੱਸ ਤੋਂ ਹੇਠਾਂ ਛਾਲ ਮਾਰ ਦਿੱਤੀ। ਜਿਸ ਕਾਰਨ ਉਹ ਹੇਠਾਂ ਡਿੱਗ ਕੇ ਜ਼ਖਮੀ ਹੋ ਗਏ। ਬਾਅਦ ‘ਚ ਫੌਜ, ਪੁਲੀਸ ਅਤੇ ਟ੍ਰੈਫਿਕ ਪੁਲਸ ਦੇ ਮੁਲਾਜ਼ਮਾਂ ਨੇ ਬੱਸ ਦਾ ਪਿੱਛਾ ਕੀਤਾ ਅਤੇ ਬੱਸ ਦੇ ਅਗਲੇ ਅਤੇ ਪਿਛਲੇ ਟਾਇਰਾਂ ਦੇ ਹੇਠਾਂ ਪੱਥਰ ਰੱਖ ਕੇ ਕਿਸੇ ਤਰ੍ਹਾਂ ਇਸ ਨੂੰ ਰੋਕਿਆ। ਜੇਕਰ ਬੱਸ ਨਾ ਰੁਕੀ ਹੁੰਦੀ ਤਾਂ ਇਹ ਡੂੰਘੀ ਖਾਈ ਵਿੱਚ ਜਾ ਡਿੱਗ ਸਕਦੀ ਸੀ, ਜਿਸ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ। ਸਾਰੇ ਜ਼ਖਮੀ ਯਾਤਰੀ ਸੁਰੱਖਿਅਤ ਹਨ ਅਤੇ ਫੌਜ ਦੇ ਕੈਂਪ ‘ਚ ਉਨ੍ਹਾਂ ਦਾ ਇਲਾਜ ਕੀਤਾ ਗਿਆ ਹੈ।

ਬ੍ਰੇਕ ਫੇਲ ਹੋਣ ਤੋਂ ਬਾਅਦ ਸ਼ਰਧਾਲੂਆਂ ਦੀ ਛਾਲ ਮਾਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਫੌਜ ਅਤੇ ਪੁਲਸ ਦੀ ਮੁਸਤੈਦੀ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

Leave a Reply

Your email address will not be published. Required fields are marked *

View in English