View in English:
September 28, 2024 7:48 pm

ਹਿਮਾਚਲ ਤੇ ਕਸ਼ਮੀਰ ਦੇ ਉੱਚੇ ਖੇਤਰਾਂ ’ਚ ਹੋਈ ਬਰਫ਼ਬਾਰੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਸਤੰਬਰ 28

ਉੱਤਰ ਭਾਰਤ ਦੇ ਪਹਾੜਾਂ ਤੋਂ ਲੈ ਕੇ ਪੂਰਬੀ ਭਾਰਤ ਤੱਕ ਤੇਜ਼ ਮੀਂਹ ਦਾ ਦੌਰ ਹਾਲੇ ਵੀ ਜਾਰੀ ਹੈ। ਇਸ ਨਾਲ ਲੋਕਾਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਹਨ। ਉਥੇ ਹੀ, ਹੁਣ ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਉੱਚੇ ਖੇਤਰਾਂ ’ਚ ਬਰਫ਼ਬਾਰੀ ਵੀ ਸ਼ੁਰੂ ਹੋ ਗਈ ਹੈ। ਇਸ ਨਾਲ ਵਧੀ ਗਰਮੀ ਤੋਂ ਰਾਹਤ ਮਿਲਣ ਲੱਗੀ ਹੈ। ਹਿਮਾਚਲ ’ਚ ਵੱਧ ਤੋਂ ਵੱਧ ਤਾਪਮਾਨ ’ਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਿਮਾਚਲ ਤੇ ਜੰਮੂ ਕਸ਼ਮੀਰ ’ਚ ਕਿਤੇ ਮੀਂਹ ਤੇ ਕਿਤੇ ਬਰਫ਼ਬਾਰੀ ਹੋਈ। ਹਿਮਾਚਲ ’ਚ ਜ਼ਿਆਦਾਤਰ ਥਾਵਾਂ ’ਤੇ ਬੱਦਲ ਛਾਏ ਰਹੇ। ਉਤਰਾਖੰਡ ’ਚ ਵੀ ਪਹਾੜੀ ਖੇਤਰਾਂ ’ਚ ਹਲਕਾ ਮੀਂਹ ਦਾ ਦੌਰ ਜਾਰੀ ਰਿਹਾ। ਮੌਸਮ ਵਿਭਾਗ ਨੇ ਉਤਰਾਖੰਡ ਦੇ ਕਈ ਜ਼ਿਲ੍ਹਿਆਂ ’ਚ ਤੇਜ਼ ਮੀਂਹ ਦਾ ਪੀਲਾ ਅਲਰਟ ਜਾਰੀ ਕੀਤਾ ਹੈ। ਇਸੇ ਤਰ੍ਹਾਂ ਬਿਹਾਰ ਦੇ ਵੀ 10 ਤੋਂ ਵੱਧ ਜ਼ਿਲ੍ਹਿਆਂ ਲਈ ਅਗਲੇ 24 ਘੰਟਿਆਂ ’ਚ ਫਲੈਸ਼ ਫਲੱਡ ਦਾ ਅਲਰਟ ਜਾਰੀ ਕੀਤਾ ਹੈ।

ਹਿਮਾਚਲ ’ਚ ਕਾਂਗੜਾ, ਊਨਾ, ਬਿਲਾਸਪੁਰ ਤੇ ਸ਼ਿਮਲਾ ’ਚ ਮੀਂਹ ਪਿਆ ਤਾਂ ਰੋਹਤਾਂਗ, ਸ਼ਿੰਕੁਲਾ ਤੇ ਬਾਰਾਲਾਚਾ ’ਚ ਬਰਫ਼ਬਾਰੀ ਹੋਈ ਹੈ। ਮੀਂਹ ਤੇ ਬਰਫ਼ਬਾਰੀ ਕਾਰਨ ਵੱਧ ਤੋਂ ਵੱਧ ਤਾਪਮਾਨ ’ਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮਾਹਿਰਾਂ ਅਨੁਸਾਰ ਮੌਸਮ ’ਚ ਇਹ ਬਦਲਾਅ ਤੇ ਮੀਂਹ ਝੋਨੇ ਦੀ ਫ਼ਸਲ ਲਈ ਠੀਕ ਨਹੀਂ ਹੈ। ਉਥੇ ਹੀ, ਬੁੱਧਵਾਰ ਤੇ ਵੀਰਵਾਰ ਨੂੰ ਹੋਈ ਬਾਰਿਸ਼ ਕਾਰਨ ਸੂਬੇ ’ਚ 33 ਸੜਕਾਂ ਬੰਦ ਹਨ। ਅੱਠ ਟ੍ਰਾਂਸਫਾਰਮਰ ਖ਼ਰਾਬ ਹਨ, ਜਿਸ ਕਾਰਨ ਕੁਝ ਖੇਤਰਾਂ ’ਚ ਬਿਜਲੀ ਸਪਲਾਈ ਬੰਦ ਹੈ।

ਕਸ਼ਮੀਰ ’ਚ ਪਿਛਲੇ ਕਈ ਦਿਨਾਂ ਤੋਂ ਤਾਪਮਾਨ ਦੇ ਆਮ ਨਾਲੋਂ ਉੱਪਰ ਬਣੇ ਰਹਿਣ ਕਾਰਨ ਗਰਮੀ ਦੀ ਲਪੇਟ ’ਚ ਆਈ ਘਾਟੀ ’ਚ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ 28 ਸਤੰਬਰ ਤੋਂ ਮੌਸਮ ’ਚ ਸੁਧਾਰ ਆਉਣਾ ਸ਼ੁਰੂ ਹੋ ਜਾਵੇਗਾ।

Leave a Reply

Your email address will not be published. Required fields are marked *

View in English