View in English:
December 22, 2024 6:41 pm

ਹਰਿਆਣਾ ਦੀ ਹਾਕੀ ਖਿਡਾਰਨ ਨਾਲ ਵਿਆਹ ਬੰਧਨ ‘ਚ ਬੱਝਣਗੇ ਸਾਬਕਾ ਹਾਕੀ ਉਲੰਪੀਅਨ ਅਕਾਸ਼ਦੀਪ ਸਿੰਘ

ਫੈਕਟ ਸਮਾਚਾਰ ਸੇਵਾ

ਜਲੰਧਰ, ਨਵੰਬਰ 13

ਪੰਜਾਬ ਦੇ ਸਾਬਕਾ ਹਾਕੀ ਉਲੰਪੀਅਨ ਅਕਾਸ਼ਦੀਪ ਸਿੰਘ ਹਰਿਆਣਾ ਦੀ ਹਾਕੀ ਖਿਡਾਰਨ ਮੋਨਿਕਾ ਮਲਿਕ ਨਾਲ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ, ਜਦਕਿ ਮੋਨਿਕਾ ਮਲਿਕ ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਟੀਮ ਦੀ ਮੈਂਬਰ ਵੀ ਰਹਿ ਚੁੱਕੀ ਹੈ। ਅਕਾਸ਼ਦੀਪ ਸਿੰਘ ਪੰਜਾਬ ਪੁਲਿਸ ਵਿਭਾਗ ਵਿਚ ਕੰਮ ਕਰ ਰਹੇ ਹਨ, ਜਦਕਿ ਮੋਨਿਕਾ ਮਲਿਕ ਰੇਲਵੇ ਵਿਭਾਗ ਵਿਚ ਕੰਮ ਕਰ ਰਹੀ ਹੈ। ਦੋਵਾਂ ਦਾ ਵਿਆਹ ਇਸ ਮਹੀਨੇ ਦੀ 15 ਤਰੀਕ ਨੂੰ ਲਾਂਡਰਾਂ ਸਰਹਿੰਦ ਰੋਡ ਸੈਕਟਰ 112 ਮੋਹਾਲੀ ਵਿਖੇ ਹੋਵੇਗਾ ਪਰ ਦੋਵਾਂ ਦਾ ਸ਼ਗਨ ਸਮਾਗਮ ਅੱਜ ਇਕ ਰਿਜ਼ੋਰਟ ’ਚ ਹੋਣ ਜਾ ਰਿਹਾ ਹੈ।

ਦੱਸ ਦੇਈਏ ਕਿ ਅਕਾਸ਼ਦੀਪ ਸਿੰਘ ਮੂਲ ਰੂਪ ਵਿਚ ਤਰਨਤਾਰਨ, ਹਲਕਾ ਖੰਡੂਰ ਸਾਹਿਬ ਦੇ ਪਿੰਡ ਵੇਰੋ ਦੇ ਰਹਿਣ ਵਾਲੇ ਹਨ, ਜਦਕਿ ਮੋਨਿਕਾ ਮਲਿਕ ਹਰਿਆਣਾ ਦੀ ਵਸਨੀਕ ਹੈ। ਅਕਾਸ਼ਦੀਪ ਸਿੰਘ ਨੇ ਆਪਣੇ ਵਿਆਹ ਸਮਾਗਮ ਲਈ ਸਾਰੇ ਹਾਕੀ ਖਿਡਾਰੀਆਂ ਨੂੰ ਸੱਦਾ ਪੱਤਰ ਭੇਜਿਆ ਹੈ।

Leave a Reply

Your email address will not be published. Required fields are marked *

View in English