View in English:
October 8, 2024 11:52 pm

ਹਰਿਆਣਾ ਚੋਣ ਨਤੀਜੇ : ਕਾਂਗਰਸ ਨੇ ਕਿਹਾ, ਹਰਿਆਣਾ ‘ਚ ਰੁਝਾਨ ਹੌਲੀ-ਹੌਲੀ ਅਪਡੇਟ ਹੋ ਰਹੇ ਹਨ

ਹਰਿਆਣਾ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤਾਜ਼ਾ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਹਰਿਆਣਾ ਵਿੱਚ ਐਗਜ਼ਿਟ ਪੋਲ ਦੇ ਉਲਟ ਤਸਵੀਰ ਸਾਹਮਣੇ ਆਈ ਹੈ। ਭਾਜਪਾ ਇੱਥੇ ਸਖ਼ਤ ਟੱਕਰ ਦਿੰਦੀ ਨਜ਼ਰ ਆ ਰਹੀ ਹੈ। ਜਦੋਂ ਕਿ ਜੰਮੂ-ਕਸ਼ਮੀਰ ਵਿੱਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਸਰਕਾਰ ਬਣਾ ਸਕਦੇ ਹਨ। ਹਾਲਾਂਕਿ ਇੱਥੇ ਵੀ ਆਜ਼ਾਦ ਉਮੀਦਵਾਰਾਂ ਦੀ ਭੂਮਿਕਾ ਅਹਿਮ ਹੋ ਸਕਦੀ ਹੈ। ਅਜੇ ਨਤੀਜੇ ਨਹੀਂ ਆਏ ਪਰ ਸਿਆਸੀ ਹਲਕਿਆਂ ਤੋਂ ਲਗਾਤਾਰ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸਾਰੀਆਂ ਪਾਰਟੀਆਂ ਆਪਣੀ ਜਿੱਤ ਦੇ ਦਾਅਵੇ ਕਰਨ ਲੱਗ ਪਈਆਂ ਹਨ ਅਤੇ ਹਾਰ ਮੰਨਣ ਲਈ ਤਿਆਰ ਨਹੀਂ ਹਨ।
ਕਾਂਗਰਸ ਪਾਰਟੀ ਨੇ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਕਾਂਗਰਸ ਪਾਰਟੀ ਨੇ ਹਰਿਆਣਾ ਦੇ ਅੰਕੜੇ ਹੌਲੀ-ਹੌਲੀ ਜਾਰੀ ਹੋਣ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਅੰਕੜੇ ਜਲਦੀ ਜਾਰੀ ਕੀਤੇ ਜਾਣੇ ਚਾਹੀਦੇ ਹਨ।
ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਭਾਜਪਾ ਅਤੇ ਚੋਣ ਕਮਿਸ਼ਨ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਹਰਿਆਣਾ ‘ਚ ਰੁਝਾਨ ਹੌਲੀ-ਹੌਲੀ ਅਪਡੇਟ ਹੋ ਰਹੇ ਹਨ। ਉਨ੍ਹਾਂ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਕਿਹਾ ਕਿ ਰਾਤ 9 ਤੋਂ 11 ਵਜੇ ਤੱਕ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਨਤੀਜਿਆਂ ਦੀ ਅੱਪਡੇਟ ਦਾ ਕੰਮ ਹੌਲੀ ਹੋ ਗਿਆ ਹੈ ਸਟੀਕ ਡੇਟਾ ਨੂੰ ਅਪਡੇਟ ਕਰਨ ਲਈ ਤੁਰੰਤ ਨਿਰਦੇਸ਼ ਜਾਰੀ ਕਰੋ ਤਾਂ ਜੋ ਝੂਠੀਆਂ ਖ਼ਬਰਾਂ ਅਤੇ ਖਤਰਨਾਕ ਬਿਆਨਾਂ ਦਾ ਤੁਰੰਤ ਮੁਕਾਬਲਾ ਕੀਤਾ ਜਾ ਸਕੇ।

Leave a Reply

Your email address will not be published. Required fields are marked *

View in English