View in English:
October 12, 2024 10:07 pm

ਸਾਬਕਾ ਕਾਂਗਰਸੀ MLA ਸੰਜੇ ਤਲਵਾੜ ਦੀ ਗੱਡੀ ‘ਤੇ ਹਮਲਾ

ਫੈਕਟ ਸਮਾਚਾਰ ਸੇਵਾ

ਲੁਧਿਆਣਾ , ਅਕਤੂਬਰ 12

ਸਾਊਥ ਸਿਟੀ ਇਲਾਕੇ ‘ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸਾਬਕਾ ਐਮਐਲਏ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਦੀ ਇਨੋਵਾ ਕਾਰ ‘ਤੇ ਫਾਇਰਿੰਗ ਕਰ ਦਿੱਤੀ ਗਈ l ਜਿਸ ਵੇਲੇ ਇਹ ਘਟਨਾ ਵਾਪਰੀ ਉਦੋਂ ਸੰਜੇ ਤਲਵਾੜ ਸਾਊਥ ਸਿਟੀ ‘ਚ ਪੈਂਦੀ ਜਨਪਥ ਇਨਕਲੇਵ ਸਥਿਤ ਆਪਣੇ ਘਰ ‘ਚ ਮੌਜੂਦ ਸਨ।

ਇਸ ਸਬੰਧੀ ਲੁਧਿਆਣਾ ਪੁਲਿਸ ਪੜਤਾਲ ਕਰ ਰਹੀ ਹੈ। ਗੱਡੀ ਦੇ ਵਿੱਚੋਂ ਇਕ ਗੋਲੀ ਦਾ ਖੋਲ ਵੀ ਬਰਾਮਦ ਕੀਤਾ ਗਿਆ ਹੈ। ਫਿਲਹਾਲ ਪੁਲਿਸ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਵਿੱਚ ਜੁੱਟ ਗਈ ਹੈ।

Leave a Reply

Your email address will not be published. Required fields are marked *

View in English