View in English:
September 20, 2024 11:17 pm

ਲੜਕੀ ਨੇ ਮੈਟਰੋ ਅੱਗੇ ਛਾਲ ਮਾਰ ਕੇ ਦਿੱਤੀ ਜਾਨ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਸਤੰਬਰ 20

ਦਿੱਲੀ ਦੇ ਪੀਤਮਪੁਰਾ ਮੈਟਰੋ ਸਟੇਸ਼ਨ ‘ਤੇ ਅੱਜ ਦੁਪਹਿਰ ਨੂੰ ਇਕ ਲੜਕੀ ਨੇ ਮੈਟਰੋ ਟਰੇਨ ਅੱਗੇ ਛਾਲ ਮਾਰ ਦਿੱਤੀ। ਘਟਨਾ ਤੋਂ ਬਾਅਦ ਜ਼ਖਮੀ ਪੀੜਤਾ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਉਸ ਦੀ ਪਛਾਣ ਕਰਨ ‘ਚ ਜੁਟੀ ਹੈ। ਇਸ ਹਾਦਸੇ ਕਾਰਨ 20 ਮਿੰਟਾਂ ਤੱਕ ਟਰੇਨਾਂ ਦੀ ਆਵਾਜਾਈ ਠੱਪ ਰਹੀ।

Leave a Reply

Your email address will not be published. Required fields are marked *

View in English