ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਦਸੰਬਰ 21
ਰੇਲਵੇ ਨੇ 26 ਦਸੰਬਰ, 2025 ਤੋਂ ਲਾਗੂ ਹੋਣ ਵਾਲੇ ਇਕ ਨਵੇਂ ਕਿਰਾਏ ਢਾਂਚੇ ਦਾ ਐਲਾਨ ਕੀਤਾ ਹੈ, ਜਿਸ ਵਿਚ ਸਾਧਾਰਨ ਸ਼੍ਰੇਣੀ ਵਿਚ 215 ਕਿਲੋਮੀਟਰ ਤੋਂ ਘੱਟ ਯਾਤਰਾਵਾਂ ਲਈ ਕੋਈ ਕਿਰਾਇਆ ਨਹੀਂ ਵਧਾਇਆ ਜਾਵੇਗਾ। 215 ਕਿਲੋਮੀਟਰ ਤੋਂ ਵੱਧ ਯਾਤਰਾਵਾਂ ਲਈ, ਸਾਧਾਰਨ ਸ਼੍ਰੇਣੀ ਵਿਚ ਪ੍ਰਤੀ ਕਿਲੋਮੀਟਰ 1 ਪੈਸਾ ਅਤੇ ਮੇਲ/ਐਕਸਪ੍ਰੈਸ ਨਾਨ-ਏਸੀ ਅਤੇ ਏਸੀ ਕਲਾਸਾਂ ਲਈ ਪ੍ਰਤੀ ਕਿਲੋਮੀਟਰ 2 ਪੈਸੇ ਦਾ ਕਿਰਾਇਆ ਵਾਧਾ ਹੋਵੇਗਾ।
ਇਸ ਬਦਲਾਅ ਤੋਂ 600 ਕਰੋੜ ਰੁਪਏ ਦਾ ਅਨੁਮਾਨਤ ਮਾਲੀਆ ਲਾਭ ਹੋਣ ਦੀ ਉਮੀਦ ਹੈ, ਅਤੇ 500 ਕਿਲੋਮੀਟਰ ਨਾਨ-ਏਸੀ ਯਾਤਰਾ ‘ਤੇ ਯਾਤਰੀਆਂ ਨੂੰ 10 ਰੁਪਏ ਵਾਧੂ ਦੇਣੇ ਪੈਣਗੇ।






