View in English:
October 24, 2024 11:07 pm

ਰੇਲਵੇ ਚਲਾਏਗਾ 7 ਹਜ਼ਾਰ ਛਠ ਅਤੇ ਦੀਵਾਲੀ ਸਪੈਸ਼ਲ ਟਰੇਨਾਂ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਕਤੂਬਰ 24

ਰੇਲਵੇ ਵੱਲੋਂ ਦੀਵਾਲੀ ਅਤੇ ਛਠ ਦੇ ਤਿਉਹਾਰ ਦੌਰਾਨ ਯਾਤਰੀਆਂ ਨੂੰ ਸੁਰੱਖਿਅਤ ਯਾਤਰਾ ਪ੍ਰਦਾਨ ਕਰਨ ਲਈ 7 ਹਜ਼ਾਰ ਸਪੈਸ਼ਲ ਟਰੇਨਾਂ ਚਲਾਈਆਂ ਜਾਣਗੀਆਂ। ਅੱਜ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ। ਕੇਂਦਰੀ ਰੇਲ ਅਤੇ ਸੂਚਨਾ ਪ੍ਰਸਾਰਣ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਇਸ ਫੈਸਲੇ ਨਾਲ ਹਰ ਰੋਜ਼ ਦੋ ਲੱਖ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਮੀਟਿੰਗ ਵਿੱਚ ਰੇਲਵੇ ਦੇ ਦੋ ਵੱਡੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ।

ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਪਹਿਲੇ ਰੇਲ ਪ੍ਰਾਜੈਕਟ ਤਹਿਤ ਅਮਰਾਵਤੀ ਤੱਕ ਰੇਲਵੇ ਲਾਈਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਲਈ ਕ੍ਰਿਸ਼ਨਾ ਨਦੀ ‘ਤੇ 3.2 ਕਿਲੋਮੀਟਰ ਲੰਬਾ ਨਵਾਂ ਰੇਲਵੇ ਪੁਲ ਬਣਾਇਆ ਜਾਵੇਗਾ। ਇਹ ਅਮਰਾਵਤੀ ਨੂੰ ਹੈਦਰਾਬਾਦ, ਚੇਨਈ, ਕੋਲਕਾਤਾ ਅਤੇ ਨਾਗਪੁਰ ਨਾਲ ਜੋੜੇਗਾ। ਇਸ ਦੇ ਨਾਲ ਹੀ ਉੱਤਰੀ ਬਿਹਾਰ ਨੂੰ ਉੱਤਰ ਪੂਰਬੀ ਰਾਜਾਂ ਨਾਲ ਜੋੜਨ ਲਈ ਨਰਕਟੀਆਗੰਜ-ਰਕਸੌਲ-ਸੀਤਾਮੜੀ-ਦਰਭੰਗਾ ਅਤੇ ਸੀਤਾਮੜੀ-ਮੁਜ਼ੱਫਰਪੁਰ ਰੇਲਵੇ ਲਾਈਨ ਨੂੰ ਦੁੱਗਣਾ ਕੀਤਾ ਜਾਵੇਗਾ। 4553 ਕਰੋੜ ਰੁਪਏ ਦੀ ਲਾਗਤ ਨਾਲ 256 ਕਿਲੋਮੀਟਰ ਰੇਲਵੇ ਲਾਈਨ ਨੂੰ ਦੁੱਗਣਾ ਕਰਨ ਨਾਲ ਉੱਤਰ ਪ੍ਰਦੇਸ਼ ਅਤੇ ਉੱਤਰੀ ਬਿਹਾਰ ਨੂੰ ਫਾਇਦਾ ਹੋਵੇਗਾ।

Leave a Reply

Your email address will not be published. Required fields are marked *

View in English