View in English:
July 7, 2024 2:21 am

ਭਾਰਤ ‘ਚ Meta ਦੀ ਵੱਡੀ ਕਾਰਵਾਈ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਜੂਨ 30

ਮੈਟਾ ਨੇ ਮਈ ਮਹੀਨੇ ਦੌਰਾਨ ਭਾਰਤ ਵਿਚ ਫੇਸਬੁੱਕ ਤੋਂ 1.56 ਕਰੋੜ ਤੋਂ ਜ਼ਿਆਦਾ ਇੰਸਟਾਗ੍ਰਾਮ ਤੋਂ 58 ਲੱਖ ਤੋਂ ਜ਼ਿਆਦਾ ਇਤਰਾਜ਼ਯੋਗ ਕੰਟੈਂਟ ਹਟਾ ਦਿੱਤੇ ਹਨ। ਮਈ ਦੌਰਾਨ ਫੇਸਬੁੱਕ ਨੂੰ ਭਾਰਤੀ ਸ਼ਿਕਾਇਤ ਤੰਤਰ ਰਾਹੀਂ 22,251 ਰਿਪੋਰਟਾਂ ਮਿਲੀਆਂ ਸਨ।

ਫੇਸਬੁੱਕ ਨੇ ਮਈ ਵਿਚ 13,982 ਮਾਮਲਿਆਂ ’ਚ ਯੂਜ਼ਰਜ਼ ਨੂੰ ਸਮੱਸਿਆ ਹੱਲ ਕਰਨ ਲਈ ਟੂਲ ਦਿੱਤੇ। ਇਨ੍ਹਾਂ ਵਿਚ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਲਈ ਕੰਟੈਂਟ ਦੀ ਰਿਪੋਰਟ ਲਈ ਪਹਿਲਾਂ ਸਥਾਪਤ ਚੈਨਲ, ਆਪਣਾ ਡਾਟਾ ਡਾਊਨਲੋਡ ਕਰਨ ਦੀ ਸਹੂਲਤ, ਅਕਾਊਂਟ ਹੈਕ ਹੋਣ ’ਤੇ ਮਦਦ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *

View in English