View in English:
August 7, 2025 10:56 am

ਭਾਰਤੀ ਫੁੱਟਬਾਲ ਟੀਮ ਦੇ ਨਵੇਂ ਕੋਚ ਬਣੇ ਖਾਲਿਦ ਜਮੀਲ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਅਗਸਤ 1

ਏ.ਆਈ.ਐਫ਼.ਐਫ਼. ਨੇ ਖਾਲਿਦ ਜਮੀਲ ਨੂੰ ਭਾਰਤੀ ਫੁੱਟਬਾਲ ਟੀਮ ਦਾ ਨਵਾਂ ਕੋਚ ਨਿਯੁਕਤ ਕੀਤਾ ਹੈ। ਏ.ਆਈ.ਐਫ਼.ਐਫ਼. ਨੇ ਅੱਜ ਇਹ ਐਲਾਨ ਕੀਤਾ ਹੈ। ਖਾਲਿਦ ਨੇ 2017 ਵਿਚ ਆਈਜ਼ੌਲ ਫੁੱਟਬਾਲ ਕਲੱਬ ਨੂੰ ਆਈ-ਲੀਗ ਖਿਤਾਬ ਦਿਵਾਇਆ। 13 ਸਾਲਾਂ ਵਿਚ ਪਹਿਲੀ ਵਾਰ ਕਿਸੇ ਭਾਰਤੀ ਨੂੰ ਭਾਰਤੀ ਫੁੱਟਬਾਲ ਟੀਮ ਦਾ ਨਵਾਂ ਕੋਚ ਨਿਯੁਕਤ ਕੀਤਾ ਗਿਆ ਹੈ।

ਸਾਬਕਾ ਭਾਰਤੀ ਅੰਤਰਰਾਸ਼ਟਰੀ ਖਿਡਾਰੀ ਅਤੇ ਵਰਤਮਾਨ ਵਿਚ ਇੰਡੀਅਨ ਸੁਪਰ ਲੀਗ ਟੀਮ ਜਮਸ਼ੇਦਪੁਰ ਐਫ਼.ਸੀ. ਦੇ ਮੈਨੇਜਰ, 48 ਸਾਲਾ ਜਮੀਲ ਨੂੰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਕਾਰਜਕਾਰੀ ਕਮੇਟੀ ਨੇ ਤਿੰਨ ਮੈਂਬਰਾਂ ਦੀ ਸੂਚੀ ਵਿਚੋਂ ਚੁਣਿਆ ਹੈ। ਬਾਕੀ ਦੋ ਦਾਅਵੇਦਾਰ ਭਾਰਤ ਦੇ ਸਾਬਕਾ ਮੁੱਖ ਕੋਚ ਸਟੀਫਨ ਕਾਂਸਟੈਂਟਾਈਨ ਅਤੇ ਸਟੀਫਨ ਤਾਰਕੋਵਿਕ ਸਨ। ਸਟੀਫਨ ਪਹਿਲਾਂ ਸਲੋਵਾਕੀਆ ਰਾਸ਼ਟਰੀ ਟੀਮ ਦੇ ਕੋਚ ਸਨ। ਮਹਾਨ ਸਟਰਾਈਕਰ ਆਈ.ਐਮ. ਵਿਜਯਨ ਦੀ ਅਗਵਾਈ ਵਾਲੀ ਏ.ਆਈ.ਐਫ਼.ਐਫ਼. ਤਕਨੀਕੀ ਕਮੇਟੀ ਨੇ ਕਾਰਜਕਾਰੀ ਕਮੇਟੀ ਦੇ ਅੰਤਿਮ ਫੈਸਲੇ ਲਈ ਤਿੰਨ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ। ਜਮੀਲ ਸਪੇਨ ਦੇ ਮਨੋਲੋ ਮਾਰਕੇਜ਼ ਦੀ ਥਾਂ ਲਵੇਗਾ।

ਰਾਸ਼ਟਰੀ ਪੁਰਸ਼ ਟੀਮ ਦੇ ਮੁੱਖ ਕੋਚ ਵਜੋਂ ਸੇਵਾ ਨਿਭਾਉਣ ਵਾਲੇ ਆਖਰੀ ਭਾਰਤੀ ਸਾਵੀਓ ਮੇਡੀਰਾ ਸਨ, ਜਿਨ੍ਹਾਂ ਨੇ 2011 ਤੋਂ 2012 ਤੱਕ ਇਸ ਅਹੁਦੇ ’ਤੇ ਸੇਵਾ ਨਿਭਾਈ। ਜਮੀਲ ਦੀ ਨਵੀਂ ਭੂਮਿਕਾ ਵਿਚ ਪਹਿਲੀ ਚੁਣੌਤੀ ਕੇਂਦਰੀ ਏਸ਼ੀਆਈ ਫੁੱਟਬਾਲ ਐਸੋਸੀਏਸ਼ਨ ਨੇਸ਼ਨਜ਼ ਕੱਪ ਹੈ। ਇਹ ਟੂਰਨਾਮੈਂਟ 29 ਅਗਸਤ ਤੋਂ ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਵਿਚ ਹੋਵੇਗਾ।

Leave a Reply

Your email address will not be published. Required fields are marked *

View in English