View in English:
October 18, 2024 5:55 pm

ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਕੇਂਦਰੀ ਮੰਦਰ ਪੱਟੀ ਵਿਖੇ ਮਨਾਇਆ

ਫੈਕਟ ਸਮਾਚਾਰ ਸੇਵਾ

ਪੱਟੀ ,ਅਕਤੂਬਰ 18

ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਕੇਂਦਰੀ ਮੰਦਰ ਪੱਟੀ ਵਿਖੇ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਮੁੱਖ ਮਹਿਮਾਨ ਵਜੋਂ ਨਤਮਸਤਕ ਹੋਏ।

ਆਪਣੇ ਸੰਬੋਧਨ ਵਿੱਚ ਭੁੱਲਰ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਰਮਾਇਣ ਦੇ ਰਚੇਤਾ ਹਨ। ਇਹ ਪਵਿੱਤਰ ਗ੍ਰੰਥ ਵਿੱਚ ਵੱਡਿਆਂ ਦਾ ਸਤਿਕਾਰ ਛੋਟਿਆਂ ਨਾਲ ਪਿਆਰ ਕਰਨਾ ਅਤੇ ਏਕਤਾ ਬਣਾਈ ਰੱਖਣ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਉਨ੍ਹਾਂ ਸਰਬੱਤ ਦੇ ਭਲੇ ਲਈ ਹਵਨ ਯੱਗ ਕੀਤਾ।

ਇਸ ਉਪਰੰਤ ਆਦਿ ਧਰਮ ਸਮਾਜ ਵੱਲੋਂ‌ ਪੱਟੀ ਦੇ ਪਿੱਪਲ ਮਹੱਲੇ ਵਿੱਚੋਂ ਝੰਡਾ ਦੀ ਸ਼ੋਭਾ ਯਾਤਰਾ‌‌‌ ਕੱਢੀ ਗਈ। ਭਜਨ ਗਾਇਕ ਰਜੇਸ਼ ਸੰਧੂ ਨੇ ਭਗਵਾਨ ਵਾਲਮੀਕਿ ਦੇ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਕੇਂਦਰੀ ਵਾਲਮੀਕ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਦਿਲਬਾਗ ਸਿੰਘ ਸੰਧੂ ਪੀ ਏ ਚੇਅਰਮੈਨ ਮਾਰਕੀਟ ਕਮੇਟੀ ਹਰੀਕੇ, ਵਰਿੰਦਰਜੀਤ ਸਿੰਘ ਹੀਰਾ ਭੁੱਲਰ, ਬਲਕਾਰ ਸਿੰਘ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਪੱਟੀ, ਗੁਰਪ੍ਰੀਤ ਸਿੰਘ ਪਨਗੋਟਾ ਬਲਾਕ ਪ੍ਰਧਾਨ ਰਾਜਨਪ੍ਰੀਤ ਸਿੰਘ ਸੱਗੂ ਬਲਾਕ ਪ੍ਰਧਾਨ, ਵਿਨੋਦ ਖੰਨਾ ਬਲਾਕ ਪ੍ਰਧਾਨ, ਕੁਲਵੰਤ ਸਿੰਘ ਕਲਸੀ ਮੀਤ ਪ੍ਰਧਾਨ ਨਗਰ ਕੌਂਸਲ ਪੱਟੀ. ਹਰਜਿੰਦਰ ਸਿੰਘ ਪੱਪੂ ਸਰਾਫ਼, ਅਵਤਾਰ ਸਿੰਘ ਢਿੱਲੋਂ, ਸੂਰਜ ਪ੍ਕਾਸ਼, ਕਮਲ ਕੁਮਾਰ ਕੌਂਸਲਰ, ਸੁਰਜੀਤ ਸਿੰਘ ਕੌਂਸਲਰ, ਮੁਖਤਾਰ ਸਿੰਘ ਪ੍ਰਧਾਨ, ਅਵਤਾਰ ਸਿੰਘ, ਜੱਜ ਸਿੰਘ ਮਾਲੜਾ, ਬਲਜਿੰਦਰ ਸਿੰਘ ਮਲਹਾਰ, ਧਰਮਵੀਰ ਸਿੰਘ ਧਨੋਆ, ਲਛਮਨ ਦਾਸ ਨੰਬਰਦਾਰ, ਧਰਵਿੰਦਰ ਸਿੰਘ ਕੌਂਸਲਰ, ਚੰਦਰ ਮੋਹਨ ਤੇਜੀ ਪ੍ਰਧਾਨ ਯੰਗਮੈਨ ਰਾਮਾ ਕ੍ਰਿਸ਼ਨਾ ਕਲੱਬ ਪੱਟੀ‌‌‌‌‌‌‌‌‌‌‌, ਲਾਡਿ ਸਰਪੰਚ, ਪਲਵਿੰਦਰ ਸਿੰਘ ਭੋਲਾ ਰਾੜੀਆ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

View in English