ਫੈਕਟ ਸਮਾਚਾਰ ਸੇਵਾ
ਰਾਂਚੀ , ਜੂਨ 30
ਬਿਹਾਰ ਵਿੱਚ ਲਗਾਤਾਰ ਪੁਲ ਡਿੱਗਣ ਦੀਆਂ ਖ਼ਬਰਾਂ ਵਿਚਾਲੇ ਹੁਣ ਝਾਰਖੰਡ ਵਿੱਚ ਇੱਕ ਨਿਰਮਾਣ ਅਧੀਨ ਪੁਲ ਵੀ ਡਿੱਗ ਗਿਆ ਹੈ। ਗਿਰੀਡੀਹ ਜ਼ਿਲੇ ਦੇ ਦੇਵਰੀ ਪ੍ਰਖੰਡ ‘ਚ ਅਰਗਾ ਨਦੀ ‘ਤੇ ਬਣ ਰਹੇ ਪੁਲ ਦਾ ਪਿੱਲਰ ਹੇਠਾਂ ਡਿੱਗ ਗਿਆ, ਜਿਸ ਕਾਰਨ ਗਾਰਡਰ ਟੁੱਟ ਗਿਆ ਅਤੇ ਪੁਲ ਤਬਾਹ ਹੋ ਗਿਆ।