View in English:
June 19, 2025 6:06 am

ਫਾਸਟੈਗ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਜੂਨ 18

ਕੇਂਦਰ ਸਰਕਾਰ ਨੇ ਫਾਸਟੈਗ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ 15 ਅਗਸਤ 2025 ਤੋਂ ਪ੍ਰਭਾਵੀ 3,000 ਰੁਪਏ ਦੀ ਕੀਮਤ ਵਾਲਾ ਫਾਸਟੈਗ ਅਧਾਰਤ ਸਾਲਾਨਾ ਪਾਸ ਪੇਸ਼ ਕਰ ਰਹੇ ਹਾਂ। ਇਹ ਐਕਟੀਵੇਸ਼ਨ ਦੀ ਮਿਤੀ ਤੋਂ ਇਕ ਸਾਲ ਲਈ ਜਾਂ 200 ਯਾਤਰਾਵਾਂ ਇਨ੍ਹਾਂ ਵਿਚੋਂ ਜੋ ਵੀ ਪਹਿਲਾਂ ਆਵੇ, ਤੱਕ ਵੈਧ ਰਹੇਗਾ। ਉਨ੍ਹਾਂ ਕਿਹਾ ਕਿ ਇਹ ਪਾਸ ਵਿਸ਼ੇਸ਼ ਤੌਰ ’ਤੇ ਗੈਰ-ਵਪਾਰਕ ਨਿੱਜੀ ਵਾਹਨਾਂ ਜਿਵੇਂ ਕਿ ਕਾਰਾਂ, ਜੀਪਾਂ ਅਤੇ ਵੈਨਾਂ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜਮਾਰਗ ਯਾਤਰਾ ਐਪ ’ਤੇ ਨਵੇਂ ਪਾਸ ਲਈ ਲਿੰਕ ਮਿਲੇਗਾ।

Leave a Reply

Your email address will not be published. Required fields are marked *

View in English