View in English:
October 6, 2024 5:21 pm

ਪਟਿਆਲੇ ‘ਚ ਹਰਿਆਣਾ ਨੰਬਰ ਦੀ ਕਾਰ ਨੇ ਮਚਾਇਆ ਕਹਿਰ

ਫੈਕਟ ਸਮਾਚਾਰ ਸੇਵਾ

ਪਟਿਆਲਾ , ਜੁਲਾਈ 3

ਪਟਿਆਲਾ ‘ਚ ਮੰਗਲਵਾਰ ਦੁਪਹਿਰ ਨੂੰ ਹਰਿਆਣਾ ਨੰਬਰ ਵਾਲੀ ਕਾਰ ਨੇ ਸੜਕ ‘ਤੇ ਹੜਕੰਪ ਮਚਾ ਦਿੱਤਾ। ਬੇਕਾਬੂ ਹੋ ਕੇ ਚੱਲ ਰਹੀ ਕਾਰ ਨੇ ਰਸਤੇ ਵਿੱਚ ਆਉਂਦੇ ਕਈ ਈ-ਰਿਕਸ਼ਾ, ਦੋਪਹੀਆ ਵਾਹਨ ਸਵਾਰਾਂ, ਰੇਹੜੀ ਵਾਲਿਆਂ ਅਤੇ ਦੁਕਾਨਾਂ ਦੇ ਬਾਹਰ ਲੱਗੇ ਸਾਈਨ ਬੋਰਡਾਂ ਨੂੰ ਟੱਕਰ ਮਾਰ ਦਿੱਤੀ।

ਕਾਰ ਵਿੱਚ ਸਵਾਰ ਦੋ ਨੌਜਵਾਨਾਂ ਦਾ ਕਰੀਬ ਛੇ ਕਿਲੋਮੀਟਰ ਤੱਕ ਪਿੱਛਾ ਕੀਤਾ ਗਿਆ ਅਤੇ ਫੜ ਲਿਆ ਗਿਆ। ਇਸ ਤੋਂ ਬਾਅਦ ਲੋਕਾਂ ਨੇ ਕਾਰ ਦੀ ਭੰਨਤੋੜ ਕੀਤੀ, ਦੋਵਾਂ ਨੌਜਵਾਨਾਂ ਦੀ ਕੁੱਟਮਾਰ ਕੀਤੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਸਬੰਧਤ ਥਾਣਾ ਲਾਹੌਰੀ ਦੇ ਇੰਚਾਰਜ ਸ਼ਿਵਰਾਜ ਸਿੰਘ ਢਿੱਲੋਂ ਅਨੁਸਾਰ ਗੱਡੀ ਵਿੱਚ 3 ਤੋਂ 4 ਨੌਜਵਾਨ ਸਵਾਰ ਸਨ। ਲੋਕਾਂ ਨੇ ਇਨ੍ਹਾਂ ‘ਚੋਂ ਦੋ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ ਹੈ। ਗੱਡੀ ਦਾ ਡਰਾਈਵਰ ਅਜੇ ਫਰਾਰ ਹੈ। ਫੜੇ ਗਏ ਦੋਵੇਂ ਨੌਜਵਾਨ ਨਸ਼ੇ ‘ਚ ਨਹੀਂ ਸਨ। ਇਸ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।

ਇਹ ਘਟਨਾ ਦੁਪਹਿਰ 2:15 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਇਸੇ ਦੌਰਾਨ ਰਾਜਪੁਰਾ ਕਲੋਨੀ ਦੇ ਪੁਰਾਣੇ ਬੱਸ ਸਟੈਂਡ ਨੇੜਿਓਂ ਇੱਕ ਹਰਿਆਣਾ ਨੰਬਰ ਦੀ ਕਾਰ ਲੰਘੀ। ਇਸ ਤੇਜ਼ ਰਫ਼ਤਾਰ ਕਾਰ ਵਿੱਚ ਤਿੰਨ ਤੋਂ ਚਾਰ ਨੌਜਵਾਨ ਸਵਾਰ ਸਨ, ਜਿਨ੍ਹਾਂ ਨੇ ਪਹਿਲਾਂ ਰੇਲਵੇ ਸਟੇਸ਼ਨ ਨੇੜੇ ਓਵਰ ਬ੍ਰਿਜ ਹੇਠਾਂ ਖੜ੍ਹੇ ਇੱਕ ਰੇਹੜੀ ਵਾਲੇ ਨੂੰ ਅਤੇ ਫਿਰ ਇੱਕ ਐਕਟਿਵਾ ਚਾਲਕ ਨੂੰ ਟੱਕਰ ਮਾਰ ਦਿੱਤੀ। ਇਹ ਦੇਖ ਕੇ ਲੋਕਾਂ ਨੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਨੌਜਵਾਨਾਂ ਨੇ ਇਸ ਕਾਰ ਨੂੰ ਕਰੀਬ ਛੇ ਕਿਲੋਮੀਟਰ ਤੱਕ ਭਜਾਇਆ। ਇਸ ਦੌਰਾਨ ਕਾਰ ਨੇ ਰਸਤੇ ਵਿੱਚ ਆਏ ਸਾਰੇ ਈ-ਰਿਕਸ਼ਾ, ਰੇਹੜੀ ਵਾਲਿਆਂ ਅਤੇ ਦੋਪਹੀਆ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਛੇ ਕਿਲੋਮੀਟਰ ਬਾਅਦ ਲੋਕਾਂ ਨੇ ਕਾਰ ਰੋਕ ਕੇ ਦੋ ਨੌਜਵਾਨਾਂ ਨੂੰ ਬਾਹਰ ਕੱਢ ਲਿਆ। ਗੁੱਸੇ ‘ਚ ਆਏ ਲੋਕਾਂ ਨੇ ਨੌਜਵਾਨ ਦੀ ਕੁੱਟਮਾਰ ਕੀਤੀ ਅਤੇ ਕਾਰ ਦੀ ਭੰਨਤੋੜ ਵੀ ਕੀਤੀ।

Leave a Reply

Your email address will not be published. Required fields are marked *

View in English