View in English:
September 21, 2024 10:24 pm

ਨੋਇਡਾ : ਸਕੂਟਰ ਸਵਾਰ ਲੜਕੀ ਐਲੀਵੇਟਿਡ ਰੋਡ ਦੇ ਵਿਚਾਲਿਓ ਪਿੱਲਰ ‘ਤੇ ‘ਤੇ ਡਿੱਗੀ, ਪੁਲਿਸ ਨੇ ਕੀਤਾ ਬਚਾਅ

ਫੈਕਟ ਸਮਾਚਾਰ ਸੇਵਾ

ਨੋਇਡਾ , ਸਤੰਬਰ 21

ਐਲੀਵੇਟਿਡ ਰੋਡ ‘ਤੇ ਨਿਠਾਰੀ ਨੇੜੇ ਕਾਰ ਨਾਲ ਟਕਰਾਉਣ ਕਾਰਨ ਸਕੂਟਰ ਸਵਾਰ ਲੜਕੀ ਪਿਅਰ ਕੈਪ (ਐਲੀਵੇਟਿਡ ਰੋਡ ਦੇ ਸਪੋਰਟਿੰਗ ਪਿੱਲਰ) ‘ਤੇ ਜਾ ਡਿੱਗੀ। ਇਸ ਤੋਂ ਬਾਅਦ ਲੜਕੀ ਨੂੰ ਬਚਾਉਣ ਲਈ ਪਿੱਛੇ ਤੋਂ ਆ ਰਹੇ ਬਾਈਕ ਸਵਾਰ 2 ਨੌਜਵਾਨਾਂ ਨੇ ਵੀ ਪਿੱਲਰ ‘ਤੇ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਤਿੰਨੋਂ ਲੋਕ 35 ਫੁੱਟ ਉੱਚੇ ਖੰਭੇ ‘ਤੇ ਫਸ ਗਏ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਹਾਈਡ੍ਰੋਲਿਕ ਪਲੇਟਫਾਰਮ ਦੀ ਮਦਦ ਨਾਲ ਤਿੰਨਾਂ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ। ਹਾਦਸੇ ‘ਚ ਲੜਕੀ ਦੀ ਲੱਤ ‘ਤੇ ਸੱਟ ਲੱਗ ਗਈ ਅਤੇ ਉਹ ਕਾਫੀ ਡਰੀ ਹੋਈ ਹੈ।

ਏਡੀਸੀਪੀ ਮਨੀਸ਼ ਮਿਸ਼ਰਾ ਨੇ ਦੱਸਿਆ ਕਿ ਲੜਕੀ ਦੀ ਪਛਾਣ ਕਿਰਨ ਵਜੋਂ ਹੋਈ ਹੈ ਅਤੇ ਉਹ ਨੋਇਡਾ ਤੋਂ ਗਾਜ਼ੀਆਬਾਦ ਵੱਲ ਜਾ ਰਹੀ ਸੀ। ਜ਼ਖਮੀ ਲੜਕੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ‘ਚ ਸੁਧਾਰ ਹੋ ਰਿਹਾ ਹੈ।

Leave a Reply

Your email address will not be published. Required fields are marked *

View in English