View in English:
October 16, 2024 10:48 pm

ਨਾਈਜੀਰੀਆ : ਬੇਕਾਬੂ ਹੋ ਕੇ ਪਲਟਿਆ ਫਿਊਲ ਟੈਂਕਰ, ਪੈਟਰੋਲ ਚੋਰੀ ਕਰ ਰਹੀ ਸੀ ਭੀੜ; ਧਮਾਕੇ ’ਚ ਗਈ 94 ਲੋਕਾਂ ਦੀ ਜਾਨ

ਫੈਕਟ ਸਮਾਚਾਰ ਸੇਵਾ

ਅਬੂਜਾ , ਅਕਤੂਬਰ 16

ਨਾਈਜੀਰੀਆ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਪੈਟਰੋਲ ਟੈਂਕਰ ਧਮਾਕੇ ਤੋਂ ਬਾਅਦ 94 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਮੁਤਾਬਕ ਧਮਾਕੇ ‘ਚ 50 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ।

ਪੈਟਰੋਲ ਟੈਂਕਰ ਵਿੱਚ ਧਮਾਕੇ ਦੀ ਇਹ ਘਟਨਾ ਉੱਤਰੀ ਨਾਈਜੀਰੀਆ ਦੇ ਜਿਗਾਵਾ ਸੂਬੇ ਦੇ ਇੱਕ ਪਿੰਡ ਨੇੜੇ ਵਾਪਰੀ। ਜਾਣਕਾਰੀ ਮੁਤਾਬਕ ਇਕ ਪੈਟਰੋਲ ਟੈਂਕਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਡਰਾਈਵਰ ਨੇ ਉਸ ‘ਤੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਟੈਂਕਰ ਪਲਟ ਗਿਆ। ਜਦੋਂ ਧਮਾਕਾ ਹੋਇਆ ਤਾਂ ਲੋਕਾਂ ਦੀ ਭੀੜ ਟੈਂਕਰ ਤੋਂ ਪੈਟਰੋਲ ਲੈਣ ਲਈ ਇਕੱਠੀ ਹੋਈ ਸੀ।

ਇਸ ਸਬੰਧੀ ਵਧੇਰੇ ਜਾਣਕਾਰੀ ਜਿਗਾਵਾ ਪੁਲਿਸ ਦੇ ਬੁਲਾਰੇ ਨੇ ਦਿੱਤੀ ਹੈ। ਉਸ ਨੇ ਦੱਸਿਆ ਕਿ ਟੈਂਕਰ ਪਲਟਣ ਤੋਂ ਬਾਅਦ ਸਥਾਨਕ ਲੋਕਾਂ ਨੇ ਉਸ ਵਿੱਚੋਂ ਪੈਟਰੋਲ ਭਰਨਾ ਸ਼ੁਰੂ ਕਰ ਦਿੱਤਾ। ਫਿਰ ਇੱਕ ਵੱਡਾ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਕਈ ਲੋਕ ਜ਼ਖਮੀ ਵੀ ਹੋਏ ਹਨ।

Leave a Reply

Your email address will not be published. Required fields are marked *

View in English