ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜਨਵਰੀ 15
ਅੱਜ ਸਵੇਰੇ ਦਿੱਲੀ ਸਮੇਤ ਪੂਰੇ ਐਨਸੀਆਰ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ। ਇਸਦੇ ਨਾਲ ਹੀ ਮੌਸਮ ਵਿਭਾਗ ਨੇ 2 ਦਿਨਾਂ ਦੀ ਬਾਰਿਸ਼ ਨੂੰ ਲੈ ਕੇ ਪਹਿਲਾਂ ਹੀ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਧੁੰਦ ਕਾਰਨ ਸੜਕ ’ਤੇ ਵਾਹਨਾਂ ਦੀ ਰਫ਼ਤਾਰ ’ਤੇ ਅਸਰ ਪਿਆ। ਇਸ ਤੋਂ ਇਲਾਵਾ ਰੇਲ ਗੱਡੀਆਂ ਅਤੇ ਉਡਾਣਾਂ ਵੀ ਪ੍ਰਭਾਵਿਤ ਹੋਣਗੀਆਂ। ਆਈਜੀਆਈ ਏਅਰਪੋਰਟ ‘ਤੇ 100 ਮੀਟਰ ਦੀ ਉਚਾਈ ਤੱਕ ਸੰਘਣੀ ਧੁੰਦ ਛਾਈ ਹੋਈ ਸੀ।
ਮੌਸਮ ਵਿਭਾਗ ਨੇ ਦੱਸਿਆ ਕਿ ਭਾਰਤੀ ਸਮੇਂ ਅਨੁਸਾਰ ਸਵੇਰੇ 5.30 ਵਜੇ ਸਫਦਰਜੰਗ ਖੇਤਰ ‘ਚ ਮੱਧਮ ਧੁੰਦ ਦੇ ਨਾਲ ਸ਼ਾਂਤ ਹਵਾ ਚੱਲ ਰਹੀ ਸੀ। ਜਦੋਂ ਕਿ ਘੱਟੋ-ਘੱਟ ਵਿਜ਼ੀਬਿਲਟੀ 200 ਮੀਟਰ ਅਤੇ ਪਾਲਮ ਵਿੱਚ ਘੱਟੋ-ਘੱਟ ਵਿਜ਼ੀਬਿਲਟੀ 150 ਮੀਟਰ ਦਰਜ ਕੀਤੀ ਗਈ। ਭਾਰਤੀ ਰੇਲਵੇ ਨੇ ਕਿਹਾ ਕਿ ਰਾਜਧਾਨੀ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਅੱਜ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 26 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।