View in English:
September 29, 2024 4:20 am

ਦਿੱਲੀ : ਇਮਾਰਤ ਨੂੰ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ ,ਮਈ 26

ਸ਼ਾਹਦਰਾ ਜ਼ਿਲ੍ਹੇ ਦੇ ਕ੍ਰਿਸ਼ਨਾ ਨਗਰ ਇਲਾਕੇ ਵਿੱਚ ਦੇਰ ਰਾਤ 2.35 ਵਜੇ ਇੱਕ ਇਮਾਰਤ ਵਿੱਚ ਅੱਗ ਲੱਗ ਗਈ। ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਝੁਲਸ ਗਏ ਜਦਕਿ 7 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇੰਡੀਅਨ ਬੈਂਕ ਨੇੜੇ ਗਲੀ ਨੰਬਰ 1 ਸਥਿਤ ਛਾਛੀ ਬਿਲਡਿੰਗ ਵਿੱਚ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ।

ਜਾਣਕਾਰੀ ਅਨੁਸਾਰ ਪਾਰਕਿੰਗ ਵਿੱਚ ਖੜ੍ਹੇ 11 ਦੋਪਹੀਆ ਵਾਹਨ ਵੀ ਅੱਗ ਵਿੱਚ ਸੜ ਗਏ। ਪੂਰੀ ਇਮਾਰਤ ਧੂੰਏਂ ਨਾਲ ਭਰ ਗਈ, ਜਿਸ ਕਾਰਨ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਜਾਣਕਾਰੀ ਮੁਤਾਬਕ ਚਾਰ ਮੰਜ਼ਿਲਾ ਇਮਾਰਤ ਦੀ ਪਾਰਕਿੰਗ ‘ਚ ਖੜ੍ਹੀਆਂ 11 ਬਾਈਕਾਂ ‘ਚ ਅੱਗ ਲੱਗ ਗਈ, ਜੋ ਪਹਿਲੀ ਮੰਜ਼ਿਲ ਤੱਕ ਫੈਲ ਗਈ। ਜਿਸ ਤੋਂ ਬਾਅਦ ਧੂੰਆਂ ਉਪਰਲੀ ਮੰਜ਼ਿਲ ਤੱਕ ਫੈਲ ਗਿਆ। ਪਹਿਲੀ ਮੰਜ਼ਿਲ ‘ਤੇ ਸੜੀ ਹਾਲਤ ‘ਚ ਲਾਸ਼ ਮਿਲੀ ਅਤੇ ਉਪਰਲੀ ਮੰਜ਼ਿਲ ਤੋਂ 12 ਲੋਕਾਂ ਨੂੰ ਬਚਾਇਆ ਗਿਆ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਦੋ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

Leave a Reply

Your email address will not be published. Required fields are marked *

View in English