ਫੈਕਟ ਸਮਾਚਾਰ ਸੇਵਾ
ਇਸਤਾਂਬੁਲ , ਦਸੰਬਰ 24
ਤੁਰਕੀ ਦੀ ਇੱਕ ਫੈਕਟਰੀ ਵਿੱਚ ਹੋਏ ਜ਼ਬਰਦਸਤ ਧਮਾਕੇ ਵਿੱਚ 12 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। ਇਹ ਧਮਾਕਾ ਇੱਕ ਵਿਸਫੋਟਕ ਬਣਾਉਣ ਵਾਲੀ ਫੈਕਟਰੀ ਵਿੱਚ ਹੋਇਆ। ਜਾਣਕਾਰੀ ਮੁਤਾਬਕ ਤੁਰਕੀ ਦੇ ਬਾਲਕੇਸਿਰ ਸੂਬੇ ‘ਚ ਸਥਿਤ ਇਕ ਫੈਕਟਰੀ ‘ਚ ਧਮਾਕਾ ਹੋਇਆ। ਪ੍ਰਾਂਤ ਦੇ ਗਵਰਨਰ ਇਸਮਾਈਲ ਉਸਤਾਉਗਲੂ ਨੇ ਕਿਹਾ ਕਿ ਧਮਾਕਾ ਬਾਲਕੇਸੀਰ ਸੂਬੇ ਦੇ ਕਾਰੇਸੀ ਖੇਤਰ ਵਿੱਚ ਫੈਕਟਰੀ ਵਿੱਚ ਹੋਇਆ, ਜਿਸ ਵਿੱਚ 12 ਨਾਗਰਿਕ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ।
ਜਿਸ ਫੈਕਟਰੀ ਵਿੱਚ ਧਮਾਕਾ ਹੋਇਆ ਸੀ, ਉਸ ਦਾ ਨਾਮ ZSR ਅਸਲਾ ਉਤਪਾਦਨ ਫੈਕਟਰੀ ਹੈ। ਧਮਾਕੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਹਾਦਸੇ ਦੀ ਤੀਬਰਤਾ ਨੂੰ ਦੇਖਦੇ ਹੋਏ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਧਮਾਕੇ ਤੋਂ ਬਾਅਦ ਫੈਕਟਰੀ ਦੀ ਇਮਾਰਤ ਢਹਿ ਗਈ, ਜਿਸ ਕਾਰਨ ਕਈ ਜਾਨਾਂ ਚਲੀਆਂ ਗਈਆਂ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।