ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਅਕਤੂਬਰ 18
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਾਰਗੋ ਵਿਲੇਜ ਖੇਤਰ ‘ਚ ਅੱਜ ਦੁਪਹਿਰ ਭਿਆਨਕ ਅੱਗ ਲੱਗ ਗਈ। ਅਧਿਕਾਰੀਆਂ ਅਨੁਸਾਰ ਇਹ ਖੇਤਰ ਆਮ ਤੌਰ ‘ਤੇ ਦਰਾਮਦ ਕੀਤੇ ਗਏ ਸਾਮਾਨ ਨੂੰ ਸੰਭਾਲਣ ਲਈ ਵਰਤਿਆ ਜਾਂਦਾ ਹੈ।
ਅੱਗ ਬੁਝਾਊ ਸਰਵਿਸ ਹੈੱਡ ਕੁਆਰਟਰ ਦੇ ਮੀਡੀਆ ਸੈੱਲ ਅਧਿਕਾਰੀ ਤਲ੍ਹਾ ਬਿਨ ਜਸੀਮ ਨੇ ਦੱਸਿਆ ਕਿ ਅੱਗ ਦੀ ਤੀਬਰਤਾ ਕਾਫੀ ਗੰਭੀਰ ਹੈ। ਉਨ੍ਹਾਂ ਕਿਹਾ ਕਿ 16 ਫਾਇਰ ਯੂਨਿਟਾਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ, ਜਦਕਿ ਹੋਰ 16 ਯੂਨਿਟਾਂ ਰਸਤੇ ‘ਤੇ ਹਨ।







