View in English:
December 22, 2024 7:24 pm

ਡੀ ਸੀ ਮੋਹਾਲੀ ਵੱਲੋਂ ਖੇਤੀਬਾੜੀ ਨਾਲ ਸੰਬੰਧਿਤ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ ਮੀਟਿੰਗ

ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਖੇਤੀਬਾੜੀ ਦੇ ਅਲਾਈਡ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਜਾਇਜਾ ਲੈਣ ਲਈ ਬੀਤੀ ਸ਼ਾਮ ਸਮੀਖਿਆ ਮੀਟਿੰਗ ਕੀਤੀ ਗਈ। ਇਹ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਇਸ ਮੀਟਿੰਗ ਵਿੱਚ ਜਿਲ੍ਹੇ ਦੇ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਡੇਅਰੀ, ਸਾਹਿਕਾਰਤਾ ਅਤੇ ਮੱਛੀ ਪਾਲਣ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ।

ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਤਲਵਾੜ ਨੇ ਦੱਸਿਆ ਕਿ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸਾਨਾਂ ਦੀ ਮੰਗ ਅਨੁਸਾਰ ਡਿਮਾਂਡ ਸਰਵੇ ਕਰਵਾਇਆ ਜਾਵੇ ਤਾਂ ਜੋ ਕਿਸਾਨਾਂ ਦੇ ਅਸਲ ਮੁੱਦਿਆ ਨਾਲ ਫਸਲੀ ਵਿਭਿੰਨਤਾ ਵਰਗੇ ਉਪਰਾਲੇ ਅਮਲ ਵਿੱਚ ਲਿਆਂਦੇ ਜਾ ਸਕਣ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਟੋਬਿਆਂ ਦੀ ਰੈਨੋਵੇਸ਼ਨ, ਭੂਮੀ ਰੱਖਿਆ ਅਤੇ ਪੰਚਾਇਤੀ ਵਿਭਾਗ ਨਾਲ ਤਾਲਮੇਲ ਕਰਕੇ ਮੱਛੀ ਉਤਪਾਦਕਾਂ ਨੂੰ ਟੋਬੇ ਲੀਜ਼ ਤੇ ਦਿੱਤੇ ਜਾ ਸਕਣਗੇ।

ਉਨ੍ਹਾਂ ਵੱਲੋਂ ਡੇਅਰੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਅਰੀ ਦੇ ਧੰਦਿਆ ਨਾਲ ਸਬੰਧਿਤ ਮੌਕਿਆ ਦਾ ਪ੍ਰਚਾਰ ਕਰਨ ਲਈ ਅਵੇਅਰਨੈਂਸ ਕੈਂਪ ਲਗਾਏ ਜਾਣ ਅਤੇ ਕਿਸਾਨਾਂ ਨੂੰ ਡੇਅਰੀ ਦੇ ਕੰਮ ਨਾਲ ਜੋੜਨ ਲਈ ਉਨ੍ਹਾਂ ਦੀ ਮੱਦਦ ਕੀਤੀ ਜਾਵੇ। ਇਸ ਤੋਂ ਇਲਾਵਾ ਚਾਹਵਾਨ ਕਿਸਾਨਾਂ ਨੂੰ ਟਰੇਨਿੰਗ ਅਤੇ ਵੱਧ ਤੋਂ ਵੱਧ ਸਹੂਲਤ ਦਿੱਤੀ ਜਾਵੇ।

ਉਹਨਾਂ ਦੱਸਿਆ ਕਿ ਮੋਹਾਲੀ ਦੇ ਨੇੜੇ ਸਬਜੀ ਅਤੇ ਫਲਾਂ ਦੀ ਮੰਗ ਝੋਨੇ ਦੀ ਥਾਂ ਵਧੇਰੇ ਹੈ ਇਸ ਲਈ ਨਵੇਂ ਬਾਗ ਅਤੇ ਖੇਤੀ ਵਿੱਚ ਸਬਜੀਆਂ ਦੀ ਉਗਵਾਈ ਨੂੰ ਉਤਸ਼ਾਹਿਤ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋ ਤਿਆਰ ਕੀਤੇ ਗਏ ਉਤਪਾਦਕਾਂ ਦਾ ਮੰਡੀਕਰਨ ਲਈ ਪੰਜਾਬ ਐਗਰੋ ਸੰਸਥਾ ਨਾਲ ਅਗੇਤਾ ਪ੍ਰਬੰਧ ਕੀਤਾ ਜਾਵੇਗਾ ਇਸ ਤੋਂ ਇਲਾਵਾ ਬਾਗਬਾਨੀ ਦੇ ਧੰਦਿਆ ਸੰਬਧੀ ਕਰਜੇ ਲਈ ਬੈਂਕਾਂ ਨੂੰ ਨਾਲ ਜੋੜਿਆ ਜਾਵੇਗਾ। ਉਨ੍ਹਾਂ ਵੱਲੋਂ ਸਾਹਿਕਾਰਤਾ ਵਿਭਾਗ ਨੂੰ ਹਦਾਇਤ ਕੀਤੀ ਕਿ ਛੋਟੀਆਂ ਇਕਾਈਆਂ ਅਤੇ ਸੈਲਫ ਹੈਲਫ ਗਰੁੱਪ ਅਤੇ ਐਫ.ਪੀ.ਓ ਨੂੰ ਨਾਲ ਲੈ ਕੇ ਉਹਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ।

ਇਸ ਮੌਕੇ ਸਹਾਇਕ ਕਮਿਸ਼ਨਰ ਤਰਸੇਮ ਚੰਦ, ਮੁੱਖ ਖੇਤੀਬਾੜੀ ਅਫਸਰ ਰਾਜੇਸ਼ ਰਹੇਜਾ, ਡਿਪਟੀ ਡਾਇਰੈਕਟਰ ਡੇਅਰੀ ਗੁਰਇੰਦਰ ਪਾਲ ਸਿੰਘ ਕਾਹਲੋ ਅਤੇ ਹੋਰ ਅਧਿਕਾਰੀ ਸ਼ਾਮਿਲ ਸਨ।

Facebook Page:https://www.facebook.com/factnewsnet

See videos:https://www.youtube.com/c/TheFACTNews/videos

Leave a Reply

Your email address will not be published. Required fields are marked *

View in English