ਸੀਨੀਅਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਸੱਟ ਤੋਂ ਪੂਰੀ ਤਰ੍ਹਾਂ ਉਭਰ ਚੁੱਕੇ ਹਨ। ਸੱਟ ਅਤੇ ਫਿਰ ਸਰਜਰੀ ਕਾਰਨ ਇਸ ਗੇਂਦਬਾਜ਼ ਨੂੰ ਇਕ ਸਾਲ ਤੋਂ ਵੱਧ ਸਮੇਂ ਤੱਕ ਮੈਦਾਨ ਤੋਂ ਬਾਹਰ ਰਹਿਣਾ ਪਿਆ। ਉਸ ਦੀ ਫਿਟਨੈਸ ਚਿੰਤਾਵਾਂ ਕਾਰਨ ਉਸ ਨੂੰ ਬਾਰਡਰ ਗਾਵਸਕਰ ਟਰਾਫੀ ਲਈ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਮੈਦਾਨ ‘ਤੇ ਵਾਪਸੀ ਲਈ ਤਿਆਰ ਹਨ। ਸ਼ਮੀ ਬੁੱਧਵਾਰ ਤੋਂ ਇੰਦੌਰ ‘ਚ ਸ਼ੁਰੂ ਹੋਣ ਵਾਲੇ ਰਣਜੀ ਟਰਾਫੀ ਏਲੀਟ ਗਰੁੱਪ ਸੀ ਮੈਚ ‘ਚ ਮੱਧ ਪ੍ਰਦੇਸ਼ ਖਿਲਾਫ ਬੰਗਾਲ ਲਈ ਖੇਡਣਗੇ। ਦਰਅਸਲ ਆਸਟ੍ਰੇਲੀਆ ਖਿਲਾਫ ਹੋਣ ਵਾਲੀ ਬਾਰਡਰ-ਗਾਵਸਕਰ ਟਰਾਫੀ ਤੋਂ ਪਹਿਲਾਂ ਭਾਰਤ ਲਈ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ।
ਸ਼ਮੀ ਬੰਗਾਲ ਦੇ ਤੇਜ਼ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰੇਗਾ। ਬੰਗਾਲ ਇਸ ਸਮੇਂ 4 ਮੈਚਾਂ ਵਿੱਚ 8 ਅੰਕਾਂ ਨਾਲ ਅੰਕ ਸੂਚੀ ਵਿੱਚ ਪੰਜਵੇਂ ਸਥਾਨ ‘ਤੇ ਹੈ। ਇਸਨੇ ਕਰਨਾਟਕ ਦੇ ਖਿਲਾਫ ਆਪਣੇ ਆਖਰੀ ਮੈਚ ਤੋਂ ਤਿੰਨ ਮਹੱਤਵਪੂਰਨ ਅੰਕ ਹਾਸਲ ਕੀਤੇ।
ਸ਼ਮੀ ਨੇ ਆਖਰੀ ਵਾਰ ਭਾਰਤ ਲਈ ਵਨਡੇ ਵਿਸ਼ਵ ਕੱਪ ਦਾ ਫਾਈਨਲ ਪਿਛਲੇ ਸਾਲ ਨਵੰਬਰ ਵਿੱਚ ਅਹਿਮਦਾਬਾਦ ਵਿੱਚ ਖੇਡਿਆ ਸੀ। ਸਮਾਚਾਰ ਏਜੰਸੀ ਆਈਏਐਨਐਸ ਨੇ ਮੱਧ ਪ੍ਰਦੇਸ਼ ਦੇ ਖਿਲਾਫ ਸ਼ਮੀ ਦੀ ਪ੍ਰਤੀਯੋਗੀ ਕ੍ਰਿਕਟ ਵਿੱਚ ਵਾਪਸੀ ਦੀ ਖਬਰ ਦਿੱਤੀ ਸੀ।