ਫੈਕਟ ਸਮਾਚਾਰ ਸੇਵਾ
ਜੰਮੂ, ਫਰਵਰੀ 26
ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨੇੜੇ ਇਕ ਪਿੰਡ ਵਿਚ ਸ਼ੱਕੀ ਅੱਤਵਾਦੀਆਂ ਨੇ ਇਕ ਫੌਜੀ ਵਾਹਨ ’ਤੇ ਗੋਲੀਬਾਰੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸੁੰਦਰਬਨੀ ਸੈਕਟਰ ਦੇ ਫਾਲ ਪਿੰਡ ਨੇੜੇ ਹੋਈ ਸੰਖੇਪ ਗੋਲੀਬਾਰੀ ਵਿਚ ਕਿਸੇ ਵੀ ਜਾਨੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਤਵਾਦੀ ਜੋ ਕਿ ਜੰਗਲ ਵਿਚ ਲੁਕੇ ਹੋਏ ਸਨ, ਨੇ ਇਲਾਕੇ ਵਿਚੋਂ ਲੰਘ ਰਹੇ ਫੌਜ ਦੇ ਵਾਹਨ ’ਤੇ ਕੁਝ ਗੋਲੀਆਂ ਚਲਾ ਦਿੱਤੀਆਂ।