ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਜਨਵਰੀ 16
ਚੰਡੀਗੜ੍ਹ ਭਾਜਪਾ ਵਲੋਂ ਅੱਜ ਜਤਿੰਦਰ ਪਾਲ ਮਲਹੋਤਰਾ ਨੂੰ ਮੁੜ ਪਾਰਟੀ ਦਾ ਪ੍ਰਦੇਸ਼ ਪ੍ਰਧਾਨ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਪਾਰਟੀ ਦੇ ਕੌਮੀ ਪ੍ਰਧਾਨ ਦੀ ਚੋਣ ਪਰਿਸ਼ਦ ਲਈ ਸੰਜੇ ਟੰਡਨ ਅਤੇ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੂੰ ਨਿਰਵਿਰੋਧ ਮੈਂਬਰ ਚੁਣਿਆ ਗਿਆ ਹੈ। ਪਾਰਟੀ ਦਫ਼ਤਰ ਕਮਲਮ ਵਿਖੇ ਹੋਏ ਪ੍ਰੋਗਰਾਮ ’ਚ ਭਾਜਪਾ ਦੇ ਕੌਮੀ ਸੱਕਤਰ ਨਰਿੰਦਰ ਸਿੰਘ ਰੈਨਾ, ਇੰਚਾਰਜ ਅਸ਼ਵਨੀ ਸ਼ਰਮਾ ਅਤੇ ਹੋਰ ਸੀਨੀਅਰ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ।