ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਜੂਨ 14
ਚੰਡੀਗੜ੍ਹ ਵਿਚ ਪਾਰਕਿੰਗ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਸ਼ਹਿਰ ਵਿਚ 84 ਪਾਰਕਿੰਗ ਸਟੈਂਡ ਹਨ ਜਿਹਨਾਂ ਵਿਚ ਹੁਣ 20 ਮਿੰਟ ਤੱਕ ਪਾਰਕਿੰਗ ਫ੍ਰੀ ਹੋਵੇਗੀ। ਇਸ ਉਪਰੰਤ ਬਾਈਕ ਲਈ 7 ਰੁਪਏ ਅਤੇ ਕਾਰ ਲਈ 15 ਰੁਪਏ ਪਾਰਕਿੰਗ ਫੀਸ 4 ਘੰਟਿਆਂ ਵਾਸਤੇ ਹੋਵੇਗੀ। ਦੱਸ ਦੇਈਏ ਕਿ ਪਹਿਲਾਂ ਸਿਰਫ 10 ਮਿੰਟ ਲਈ ਪਾਰਕਿੰਗ ਫ੍ਰੀ ਹੁੰਦੀ ਸੀ।