ਚੋਣ ਕਮਿਸ਼ਨ ਨੇ ਸੀਈਓ ਦਫਤਰਾਂ ਦੇ ਮੀਡੀਆ ਅਤੇ ਸੰਚਾਰ ਅਫ਼ਸਰਾਂ ਲਈ ਇੱਕ ਰੋਜ਼ਾ ਵਰਕਸ਼ਾਪ ਕਰਵਾਈ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਸਤੰਬਰ 13

ਭਾਰਤ ਦੇ ਚੋਣ ਕਮਿਸ਼ਨ ਵੱਲੋਂ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀ( ਸੀਈਓ) ਦਫ਼ਤਰਾਂ ਦੇ ਮੀਡੀਆ ਅਤੇ ਸੰਚਾਰ ਅਫ਼ਸਰਾਂ ਲਈ ਇੱਕ ਰੋਜ਼ਾ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ।

ਪ੍ਰੋਗਰਾਮ ਵਿੱਚ 51 ਮੀਡੀਆ ਨੋਡਲ ਅਫਸਰ (ਐਮਐਨਓਜ਼) ਅਤੇ ਸੋਸ਼ਲ ਮੀਡੀਆ ਨੋਡਲ ਅਫਸਰਾਂ (ਐਸਐਮਐਨਓਐਸ) ਨੇ ਹਿੱਸਾ ਲਿਆ। ਪੰਜਾਬ ਦੇ ਵਧੀਕ ਸੀਈਓ ਹਰੀਸ਼ ਨਈਅਰ ਵੱਲੋਂ ਇਸ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ ਗਈ।

ਉਦਘਾਟਨੀ ਸੈਸ਼ਨ ਦੌਰਾਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ, ਜਿਨ੍ਹਾਂ ਨਾਲ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਵੀ ਮੌਜੂਦ ਸਨ, ਨੇ ਭਾਗੀਦਾਰਾਂ ਨੂੰ ਸੰਬੋਧਨ ਕੀਤਾ।

ਇਸ ਦੌਰਾਨ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ, ਇਹ ਦੱਸਣਾ ਲਾਜ਼ਮੀ ਹੋ ਜਾਂਦਾ ਹੈ ਕਿ ਭਾਰਤ ਵਿੱਚ ਚੋਣਾਂ ਸੰਵਿਧਾਨ ਦੀ ਸਖ਼ਤੀ ਨਾਲ ਪਾਲਣਾ ਅਨੁਸਾਰ ਕਰਵਾਈਆਂ ਜਾਂਦੀਆਂ ਹਨ ਅਤੇ ਗੁੰਮਰਾਹਕੁੰਨ ਜਾਣਕਾਰੀ ਦਾ ਤੱਥ ਅਧਾਰਤ ਜਾਣਕਾਰੀ ਨਾਲ ਟਾਕਰਾ ਕਰਨਾ ਚਾਹੀਦਾ ਹੈ।

ਵਰਕਸ਼ਾਪ ਦੌਰਾਨ ਮੀਡੀਆ ਅਤੇ ਹੋਰ ਹਿੱਸੇਦਾਰਾਂ ਨਾਲ ਸਮੇਂ ਸਿਰ ਤੱਥ ਅਧਾਰਤ ਜਾਣਕਾਰੀ ਦੇ ਪ੍ਰਸਾਰ ਦੇ ਉਦੇਸ਼ ਨਾਲ ਸੀਈਓ ਦਫਤਰਾਂ ਦੇ ਕਮਿਊਨੀਕੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਸਬੰਧੀ ਸੈਸ਼ਨ ਕਰਵਾਏ ਗਏ।

ਵਰਕਸ਼ਾਪ ਦੌਰਾਨ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਨਜ਼ਰੀਏ ਤੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ ‘ਤੇ ਸਮਰਪਿਤ ਸੈਸ਼ਨ ਵੀ ਕਰਵਾਏ ਗਏ। ਇਸਦੇ ਨਾਲ ਹੀ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਦੇ ਟਾਕਰੇ ਲਈ ਵੱਖ-ਵੱਖ ਸਾਧਨਾਂ, ਤਕਨੀਕਾਂ ਅਤੇ ਰਣਨੀਤੀਆਂ ‘ਤੇ ਇੱਕ ਮਾਹਰ ਸੈਸ਼ਨ ਦਾ ਵੀ ਪ੍ਰਬੰਧ ਕੀਤਾ ਗਿਆ।

ਇਸ ਤੋਂ ਪਹਿਲਾਂ 9 ਅਪ੍ਰੈਲ, 2025 ਨੂੰ ਅਤੇ 5 ਜੂਨ, 2025 ਨੂੰ ਨਵੀਂ ਦਿੱਲੀ ਵਿੱਚ ਆਈਆਈਆਈਡੀਐਮ ਵਿਖੇ ਸੀਈਓ ਦਫਤਰਾਂ ਦੇ ਮੀਡੀਆ ਅਤੇ ਸੰਚਾਰ ਅਫ਼ਸਰਾਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਵੀ ਕਰਵਾਏ ਗਏ ਸਨ।

Leave a Reply

Your email address will not be published. Required fields are marked *

View in English