ਫੈਕਟ ਸਮਾਚਾਰ ਸੇਵਾ
ਗਾਜ਼ੀਆਬਾਦ , ਸਤੰਬਰ 1
ਗਾਜ਼ੀਆਬਾਦ ਨਗਰ ਨਿਗਮ ਦੇ ਟੈਂਪੂ ਡਰਾਈਵਰ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਕੇਲਾ ਭੱਟਾ ਦੇ ਵਾਰਡ ਨੰਬਰ 93 ਵਿੱਚ ਨਗਰ ਨਿਗਮ ਦੇ ਟੈਂਪੂ ਚਾਲਕ ਨੇ ਇੱਕ ਲੜਕੀ ਨੂੰ ਕੁਚਲ ਦਿੱਤਾ। ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਫੁਟੇਜ ‘ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਟੈਂਪੂ ਡਰਾਈਵਰ ਨੇ ਲੜਕੀ ਨੂੰ ਕੁਚਲ ਦਿੱਤਾ।