ਫੈਕਟ ਸਮਾਚਾਰ ਸੇਵਾ
ਦਸੰਬਰ 15
ਸਿਹਤਮੰਦ ਰਹਿਣ ਲਈ ਸਿਹਤਮੰਦ ਆਦਤਾਂ ਨੂੰ ਅਪਨਾਉਣਾ ਬਹੁਤ ਜ਼ਰੂਰੀ ਹੈ। ਜੇਕਰ ਸਵੇਰ ਦੀ ਸ਼ੁਰੂਆਤ ਸਿਹਤਮੰਦ ਭੋਜਨ ਨਾਲ ਕੀਤੀ ਜਾਵੇ ਤਾਂ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਰੋਜ਼ਾਨਾ ਖਾਲੀ ਪੇਟ ਪਪੀਤਾ ਖਾਣ ਨਾਲ ਸਿਹਤ ਲਈ ਬਹੁਤ ਫਾਇਦੇ ਹੁੰਦੇ ਹਨ। ਪਪੀਤਾ ਪੋਸ਼ਕ ਤੱਤਾਂ ਦਾ ਪਾਵਰ ਹਾਊਸ ਹੈ, ਇਸ ਦੇ ਸੇਵਨ ਨਾਲ ਸਿਹਤ ‘ਚ ਸੁਧਾਰ ਹੁੰਦਾ ਹੈ। ਪਪੀਤਾ ਵਿਟਾਮਿਨ ਏ, ਸੀ, ਈ ਅਤੇ ਮਾਈਕ੍ਰੋ ਨਿਊਟਰੀਐਂਟਸ ਫੋਲੇਟ, ਪੋਟਾਸ਼ੀਅਮ, ਕਾਪਰ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਸ ਦੇ ਨਾਲ ਹੀ ਪਪੀਤਾ ਪਾਚਨ ਕਿਰਿਆ ਲਈ ਬਹੁਤ ਵਧੀਆ ਹੈ। ਆਓ ਜਾਣਦੇ ਹਾਂ ਕਿ ਜੇਕਰ ਅਸੀਂ ਰੋਜ਼ਾਨਾ ਖਾਲੀ ਪੇਟ ਨਾਸ਼ਤੇ ਵਿੱਚ ਪਪੀਤਾ ਖਾਂਦੇ ਹਾਂ ਤਾਂ ਕੀ ਹੁੰਦਾ ਹੈ?
ਕਬਜ਼ ਅਤੇ ਪਾਚਨ ਦੀ ਸਮੱਸਿਆ ਹੁੰਦੀ ਹੈ ਦੂਰ
ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ, ਖਾਣਾ ਹਜ਼ਮ ਨਹੀਂ ਹੁੰਦਾ ਅਤੇ ਬਦਹਜ਼ਮੀ ਹੁੰਦੀ ਹੈ ਤਾਂ ਪਪੀਤਾ ਖਾਓ। ਪੇਪਿਨ ਐਨਜ਼ਾਈਮ ਕਬਜ਼ ਤੋਂ ਛੁਟਕਾਰਾ ਦਵਾਉਂਦਾ ਹੈ। ਇਸ ਦੇ ਨਾਲ ਹੀ ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ। ਖ਼ਾਲੀ ਪੇਟ ਪਪੀਤਾ ਖਾਣ ਨਾਲ ਸਰੀਰ ਨੂੰ ਡਿਟਾਕਸੀਫ਼ਾਈਜ਼ ਹੁੰਦਾ ਹੈ। ਤੁਸੀਂ ਚਾਹੋ ਤਾਂ ਸ਼ਾਮ ਨੂੰ ਸਨੈਕ ਦੇ ਤੌਰ ‘ਤੇ ਵੀ ਪਪੀਤਾ ਖਾ ਸਕਦੇ ਹੋ।
ਪੋਸ਼ਕ ਤੱਤਾਂ ਨੂੰ ਕਰਦਾ ਹੈ ਓਬਜ਼ਰਬ
ਸ਼ਾਮ ਨੂੰ ਸਨੈਕ ਟਾਈਮ ‘ਤੇ ਪਪੀਤਾ ਖਾਓ। ਖਾਣੇ ਤੋਂ ਲਗਭਗ ਦੋ ਘੰਟੇ ਬਾਅਦ ਪਪੀਤਾ ਖਾਓ। ਇਹ ਜ਼ਰੂਰੀ ਪੌਸ਼ਟਿਕ ਤੱਤਾਂ ਨੂੰ ਜਲਦੀ ਓਬਜ਼ਰਬ ਕਰ ਲੈਂਦਾ ਹੈ।
ਸਰੀਰ ਨੂੰ ਕਰਦਾ ਹੈ ਡੀਟੌਕਸ
ਦਰਅਸਲ ਪਪੀਤੇ ਵਿੱਚ ਬਹੁਤ ਸਾਰਾ ਫਾਈਬਰ ਹੁੰਦਾ ਹੈ। ਜੇਕਰ ਤੁਸੀਂ ਖਾਲੀ ਪੇਟ ਪਪੀਤਾ ਖਾਂਦੇ ਹੋ, ਤਾਂ ਸਰੀਰ ਵਿੱਚ ਫਾਈਬਰ ਦੀ ਮਾਤਰਾ ਵਧ ਜਾਂਦੀ ਹੈ ਅਤੇ ਸਾਰੇ ਜ਼ਹਿਰੀਲੇ ਤੱਤਾਂ ਨੂੰ ਆਸਾਨੀ ਨਾਲ ਬਾਹਰ ਕੱਢਦਾ ਹੈ। ਜਿਸ ਨਾਲ ਸਰੀਰ ਦੀ ਸਾਰੀ ਮੈਲ ਬਾਹਰ ਨਿਕਲ ਜਾਂਦੀ ਹੈ।
ਬਲੱਡ ਸ਼ੂਗਰ ਲੈਵਲ ਨੂੰ ਕਰਦਾ ਹੈ ਕੰਟਰੋਲ
ਧਿਆਨ ਯੋਗ ਹੈ ਕਿ ਖਾਲੀ ਪੇਟ ਬਲੱਡ ਸ਼ੂਗਰ ਦਾ ਪੱਧਰ ਅਚਾਨਕ ਵਧਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ‘ਚ ਸਵੇਰੇ ਪਪੀਤਾ ਖਾਣ ਨਾਲ ਬਲੱਡ ਸ਼ੂਗਰ ਲੈਵਲ ਵਧਣ ਤੋਂ ਰੋਕਦਾ ਹੈ ਅਤੇ ਗਲਾਈਸੈਮਿਕ ਕੰਟਰੋਲ ‘ਚ ਰਹਿੰਦਾ ਹੈ।
ਭੁੱਖ ਨੂੰ ਕਰਦਾ ਹੈ ਕੰਟਰੋਲ
ਜੇਕਰ ਤੁਸੀਂ ਨਾਸ਼ਤੇ ‘ਚ ਖਾਲੀ ਪੇਟ ਪਪੀਤਾ ਖਾਂਦੇ ਹੋ ਤਾਂ ਇਸ ਨਾਲ ਪੇਟ ਭਰਿਆ ਮਹਿਸੂਸ ਹੁੰਦਾ ਹੈ ਅਤੇ ਭੁੱਖ ਵੀ ਰਹਿੰਦੀ ਹੈ। ਇਸ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ।
ਸਕਿਨ ਲਈ ਫਾਇਦੇਮੰਦ
ਪਪੀਤਾ ਵਿਟਾਮਿਨ ਸੀ ਅਤੇ ਈ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਖਾਲੀ ਪੇਟ ਖਾਣ ਨਾਲ ਸਰੀਰ ਸਕਿਨ ਲਈ ਜ਼ਰੂਰੀ ਪੌਸ਼ਟਿਕ ਤੱਤ ਵੀ ਸੋਖ ਲੈਂਦਾ ਹੈ। ਇਸ ਨਾਲ ਸਕਿਨ ਚਮਕਣ ਲੱਗਦੀ ਹੈ ਅਤੇ ਟਾਈਟ ਰਹਿੰਦੀ ਹੈ। ਚਿਹਰੇ ਦੀਆਂ ਝੁਰੜੀਆਂ ਵੀ ਦੂਰ ਹੋ ਜਾਂਦੀਆਂ ਹਨ।