ਫੈਕਟ ਸਮਾਚਾਰ ਸੇਵਾ
ਜਲੰਧਰ, ਜਨਵਰੀ 24
‘ਆਪ’ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਗਣਤੰਤਰ ਦਿਵਸ ਸੰਬੰਧੀ ਪ੍ਰੋਗਰਾਮ ਜੋ ਪਹਿਲਾਂ ਫਰੀਦਕੋਟ ਵਿਚ ਹੋਣਾ ਤੈਅ ਹੋਇਆ ਸੀ, ਹੁਣ ਪਟਿਆਲਾ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਬਦਲਣ ਦਾ ਕਾਰਨ ਸੁਰੱਖਿਆ ਨਹੀਂ ਸਗੋਂ ਖ਼ਰਾਬ ਮੌਸਮ ਹੈ।