View in English:
September 28, 2024 7:46 pm

ਕੇਂਦਰ ਸਰਕਾਰ ਨੇ IAS ਅਧਿਕਾਰੀ ਆਨੰਦਿਤਾ ਮਿੱਤਰਾ ਦੇ ਸੇਵਾਕਾਲ ‘ਚ 3 ਮਹੀਨੇ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਸਤੰਬਰ 22

ਕੇਂਦਰ ਸਰਕਾਰ ਨੇ ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਵਜੋਂ ਅਨਿੰਦਿਤਾ ਮਿੱਤਰਾ ਦੇ ਕਾਰਜਕਾਲ ਨੂੰ ਤਿੰਨ ਮਹੀਨਿਆਂ ਲਈ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਕੇਡਰ ਦੀ 2007 ਬੈਚ ਦੀ ਆਈਏਐਸ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ 23 ਅਗਸਤ, 2021 ਨੂੰ ਨਗਰ ਨਿਗਮ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਸੀ ਅਤੇ ਉਨ੍ਹਾਂ ਦਾ ਤਿੰਨ ਸਾਲਾਂ ਦਾ ਕਾਰਜਕਾਲ ਇਸ ਸਾਲ 22 ਅਗਸਤ ਨੂੰ ਖ਼ਤਮ ਹੋ ਗਿਆ ਸੀ।

ਯੂਟੀ ਪ੍ਰਸ਼ਾਸਨ ਨੇ ਕੇਂਦਰ ਸਰਕਾਰ ਨੂੰ ਮਿੱਤਰਾ ਦੇ ਕਾਰਜਕਾਲ ਵਿੱਚ ਤਿੰਨ ਮਹੀਨੇ ਦਾ ਵਾਧਾ ਕਰਨ ਲਈ ਲਿਖਿਆ ਸੀ ਪਰ ਕੇਂਦਰ ਵੱਲੋਂ ਕੋਈ ਸੂਚਨਾ ਨਾ ਮਿਲਣ ਤੋਂ ਬਾਅਦ 22 ਅਗਸਤ ਨੂੰ ਮਿੱਤਰਾ ਨੂੰ ਪੰਜਾਬ ਸਰਕਾਰ ਵਿੱਚ ਸਹਿਕਾਰਤਾ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਪੰਜਾਬ ਸਰਕਾਰ ‘ਚ ਸਹਿਕਾਰਤਾ ਸਚਿਵ ਤੇ ਪੰਜਾਬ ਕੋਆਪ੍ਰੇਟਿਵ ਬੈਂਕ ਦੇ ਐਮ.ਡੀ. ਦੇ ਰੂਪ ਵਿਚ ਕਾਰਜਭਾਰ ਸੰਭਾਲ ਲਿਆ ਹੈ।

Leave a Reply

Your email address will not be published. Required fields are marked *

View in English