View in English:
October 16, 2024 5:52 pm

ਕਰਨ ਜੌਹਰ ਤੇ ਦਿਵਿਆ ਖੋਸਲਾ ਵਿਚਾਲੇ ਸ਼ਬਦੀ ਜੰਗ ? ਬਿਨਾਂ ਨਾਂ ਲਏ ਇਕ ਦੂਜੇ ‘ਤੇ ਸਾਧਿਆ ਨਿਸ਼ਾਨਾ

ਫੈਕਟ ਸਮਾਚਾਰ ਸੇਵਾ

ਮੁੰਬਈ , ਅਕਤੂਬਰ 13

ਆਲੀਆ ਭੱਟ ਦੀ ਫਿਲਮ ਜਿਗਰਾ ਹਾਲ ਹੀ ਵਿੱਚ ਸਿਨੇਮਾਘਰਾਂ ਵਿੱਚ ਹਿੱਟ ਹੋਈ ਹੈ। ਹੁਣ ਇਸ ਫਿਲਮ ਨੂੰ ਲੈ ਕੇ ਦਿਵਿਆ ਖੋਸਲਾ ਅਤੇ ਜਿਗਰਾ ਦੇ ਨਿਰਮਾਤਾਵਾਂ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਹਾਲ ਹੀ ‘ਚ ਦਿਵਿਆ ਨੇ ਇੰਸਟਾਗ੍ਰਾਮ ‘ਤੇ ਇਕ ਸਿਨੇਮਾ ਹਾਲ ਦੀ ਤਸਵੀਰ ਸ਼ੇਅਰ ਕਰਦੇ ਹੋਏ ਆਲੀਆ ਦੀ ਫਿਲਮ ਦੇ ਕਲੈਕਸ਼ਨ ਨੂੰ ਝੂਠਾ ਦੱਸਿਆ ਹੈ।

ਇਸ ਤੋਂ ਬਾਅਦ ਕਰਨ ਜੌਹਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਸਟੋਰੀ ਸ਼ੇਅਰ ਕੀਤੀ। ਇਸ ਵਿਚ ਨਾਂ ਲਏ ਬਿਨਾਂ ਕਿਹਾ ਕਿ ਮੂਰਖਾਂ ਲਈ ਚੁੱਪ ਰਹਿਣਾ ਹੀ ਸਭ ਤੋਂ ਵਧੀਆ ਜਵਾਬ ਹੈ। ਕਰਨ ਦੀ ਇਸ ਪੋਸਟ ਤੋਂ ਕੁਝ ਸਮੇਂ ਬਾਅਦ ਹੀ ਦਿਵਿਆ ਨੇ ਵੀ ਇਕ ਕ੍ਰਿਪਟਿਕ ਪੋਸਟ ਕੀਤੀ।

ਦਿਵਿਆ ਨੇ ਬਿਨਾਂ ਨਾਂ ਨਾਮ ਲਏ ਲਿਖਿਆ, “ਸੱਚ ਮੂਰਖਾਂ ਨੂੰ ਭੜਕਾਉਂਦਾ ਹੈ।” ਇੱਕ ਹੋਰ ਸਟੋਰੀ ਵਿੱਚ ਉਸਨੇ ਲਿਖਿਆ “ਜਦੋਂ ਕਿਸੇ ਹੋਰ ਦੀਆਂ ਚੀਜ਼ਾਂ ਬੇਸ਼ਰਮੀ ਨਾਲ ਚੋਰੀ ਕੀਤੀਆਂ ਜਾਂਦੀਆਂ ਹਨ ਅਤੇ ਹੱਕ ਜਤਾਇਆ ਜਾਂਦਾ ਹੈ, ਤਾਂ ਚੁੱਪ ਰਹਿ ਕੇ ਹੀ ਬਚਣਾ ਪੈਂਦਾ ਹੈ। ਅਜਿਹੇ ਲੋਕਾਂ ਦੀ ਕੋਈ ਆਵਾਜ਼ ਨਹੀਂ ਹੁੰਦੀ ਅਤੇ ਕੋਈ ਰੀੜ੍ਹ ਦੀ ਹੱਡੀ ਨਹੀਂ ਹੁੰਦੀ।”

ਦੱਸ ਦੇਈਏ ਕਿ ਇਸ ਸਾਲ ਮਈ ਮਹੀਨੇ ਵਿੱਚ ‘ਸਾਵੀ’ ਰਿਲੀਜ਼ ਹੋਈ ਸੀ, ਜਿਸ ਵਿੱਚ ਦਿਵਿਆ ਖੋਸਲਾ ਨਜ਼ਰ ਆਈ ਸੀ। ਹਾਲ ਹੀ ‘ਚ ਰਿਲੀਜ਼ ਹੋਈ ‘ਜਿਗਰਾ’ ਦੀ ਕਹਾਣੀ ਬਿਲਕੁਲ ਇਸੇ ਤਰ੍ਹਾਂ ਦੀ ਹੈ। ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਦਿਵਿਆ ਦੀ ਪੀਆਰ ਟੀਮ ‘ਸਾਵੀ’ ‘ਤੇ ਸਕ੍ਰਿਪਟ ‘ਚ ਬਦਲਾਅ ਕਰਕੇ ‘ਜਿਗਰਾ’ ਦੇ ਨਾਂ ‘ਤੇ ਰਿਲੀਜ਼ ਕਰਨ ਦਾ ਦੋਸ਼ ਲਗਾ ਰਹੀ ਹੈ।

Leave a Reply

Your email address will not be published. Required fields are marked *

View in English