View in English:
September 20, 2024 4:59 am

‘ਇਕ ਹਫ਼ਤੇ ਦੇ ਅੰਦਰ ਸਰਕਾਰੀ ਘਰ ਖਾਲੀ ਕਰਨਗੇ ਅਰਵਿੰਦ ਕੇਜਰੀਵਾਲ’

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਸਤੰਬਰ 18

ਅਸਤੀਫਾ ਦੇਣ ਤੋਂ ਬਾਅਦ ਹੁਣ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਕਾਰੀ ਘਰ ਖਾਲੀ ਕਰਨਗੇ ਅਤੇ ਸਰਕਾਰੀ ਸਹੂਲਤਾਂ ਛੱਡਣਗੇ। ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਕੇਜਰੀਵਾਲ ਇਕ ਹਫਤੇ ‘ਚ ਘਰ ਖਾਲੀ ਕਰ ਦੇਣਗੇ। ਕਈ ਵਾਰ ਹਮਲਿਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਸਰਕਾਰੀ ਸੁਰੱਖਿਆ ਵੀ ਛੱਡ ਦੇਣਗੇ

ਸੰਜੇ ਸਿੰਘ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ‘ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਦਿੱਲੀ ਦੇ ਲੋਕ ਬੇਹੱਦ ਦੁਖੀ ਅਤੇ ਪਰੇਸ਼ਾਨ ਹਨ। ਸੁਪਰੀਮ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਵੀ ਅਰਵਿੰਦ ਕੇਜਰੀਵਾਲ ਨੇ ਜਨਤਾ ਦੀ ਕਚਹਿਰੀ ‘ਚ ਲਿਟਮਸ ਟੈਸਟ ਪਾਸ ਕਰਨ ਲਈ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਹੁਣ ਜਨਤਾ ਉਨ੍ਹਾਂ ਦੀ ਇਮਾਨਦਾਰੀ ਨੂੰ ਮੰਨ ਕੇ ਉਨ੍ਹਾਂ ਨੂੰ ਮੁੜ ਮੁੱਖ ਮੰਤਰੀ ਬਣਾਏਗੀ।

ਸੰਜੇ ਸਿੰਘ ਨੇ ਦੱਸਿਆ ਕਿ ‘ਕੱਲ੍ਹ ਆਪਣਾ ਅਸਤੀਫਾ ਸੌਂਪਣ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਉਹ ਸੁਰੱਖਿਆ ਸਮੇਤ ਮੁੱਖ ਮੰਤਰੀ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਛੱਡ ਦੇਣਗੇ ਅਤੇ ਲੋਕਾਂ ਵਿਚਾਲੇ ਆਮ ਆਦਮੀ ਵਾਂਗ ਰਹਿਣਗੇ। ਅਸੀਂ ਉਨ੍ਹਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੀ ਸੁਰੱਖਿਆ ਨੂੰ ਖਤਰਾ ਹੈ। ਉਨ੍ਹਾਂ ‘ਤੇ ਹਮਲਾ ਵੀ ਕੀਤਾ ਗਿਆ। ਪਰ ਉਨ੍ਹਾਂ ਕਿਹਾ ਕਿ ਰੱਬ ਮੇਰੀ ਰੱਖਿਆ ਕਰੇਗਾ। ਮੈਂ ਖ਼ੌਫ਼ਨਾਕ ਅਪਰਾਧੀਆਂ ਵਿਚਕਾਰ ਛੇ ਮਹੀਨੇ ਜੇਲ੍ਹ ਵਿਚ ਬਿਤਾਏ। ਉਦੋਂ ਰੱਬ ਨੇ ਮੈਨੂੰ ਬਚਾਇਆ ਸੀ, ਹੁਣ ਵੀ ਰੱਬ ਬਚਾਵੇਗਾ।

ਸੰਜੇ ਸਿੰਘ ਨੇ ਕਿਹਾ ਕਿ ‘ਹੁਣ ਦਿੱਲੀ ਦੇ ਲੋਕਾਂ ਨੂੰ ਸੋਚਣਾ ਪਵੇਗਾ ਕਿ ਜੇਕਰ ਅਰਵਿੰਦ ਕੇਜਰੀਵਾਲ ਨਾ ਰਹੇ ਤਾਂ ਜਨਤਾ ਨੂੰ ਮਿਲਣ ਵਾਲੀ ਮੁਫਤ ਬਿਜਲੀ ਅਤੇ ਪਾਣੀ ਦੀ ਸਹੂਲਤ ਦਾ ਕੀ ਬਣੇਗਾ? ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮਿਲਣ ਵਾਲੀ ਸ਼ਾਨਦਾਰ ਸਿੱਖਿਆ ਦਾ ਕੀ ਬਣੇਗਾ? ਸਰਕਾਰੀ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਵਿੱਚ ਮਿਲਣ ਵਾਲੇ ਮੁਫਤ ਇਲਾਜ ਅਤੇ ਦਵਾਈਆਂ ਦਾ ਕੀ ਹੋਵੇਗਾ? ਔਰਤਾਂ ਲਈ ਮੁਫਤ ਬੱਸ ਯਾਤਰਾ ਦੀ ਸਹੂਲਤ ਅਤੇ ਬਜ਼ੁਰਗਾਂ ਲਈ ਮੁਫਤ ਤੀਰਥ ਯਾਤਰਾ ਦੀ ਸਹੂਲਤ ਦਾ ਕੀ ਹੋਵੇਗਾ? ਜੇਕਰ ਅਰਵਿੰਦ ਕੇਜਰੀਵਾਲ ਭਾਰੀ ਬਹੁਮਤ ਨਾਲ ਮੁੜ ਮੁੱਖ ਮੰਤਰੀ ਨਾ ਬਣੇ ਤਾਂ ਭਾਰਤੀ ਜਨਤਾ ਪਾਰਟੀ ਜਨਤਾ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਬੰਦ ਕਰ ਦੇਵੇਗੀ।

Leave a Reply

Your email address will not be published. Required fields are marked *

View in English