View in English:
October 5, 2024 8:59 pm

ਅਦਾਕਾਰ ਗੋਵਿੰਦਾ ਨੂੰ ਲੱਗੀ ਗੋਲੀ

ਆਪਣੀ ਲਾਇਸੈਂਸੀ ਰਿਵਾਲਵਰ ਸਾਫ ਕਰਦਿਆਂ ਚੱਲੀ ਗੋਲੀ
ਲੱਤ ਹੋਈ ਜ਼ਖ਼ਮੀ, ਹਸਪਤਾਲ ਦਾਖ਼ਲ
ਮੁੰਬਈ : ਬਾਲੀਵੁੱਡ ਦੇ ਹੀਰੋ ਨੰਬਰ ਵਨ ਗੋਵਿੰਦਾ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ । ਅਦਾਕਾਰ ਨੂੰ ਅੱਜ ਸਵੇਰੇ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕ੍ਰਿਟੀ ਕੇਅਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਹੀ ਰਿਵਾਲਵਰ ਨਾਲ ਗੋਲੀ ਚਲਾਈ, ਜਿਸ ਕਾਰਨ ਉਸ ਦੀ ਲੱਤ ‘ਤੇ ਸੱਟ ਲੱਗ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੋਵਿੰਦਾ ਘਰੋਂ ਕਿਤੇ ਜਾਣ ਲਈ ਨਿਕਲ ਰਹੇ ਸਨ, ਇਸੇ ਦੌਰਾਨ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ। ਫਿਲਹਾਲ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਜਿਵੇਂ ਹੀ ਇਹ ਖਬਰ ਆਈ ਤਾਂ ਅਦਾਕਾਰ ਦੇ ਪ੍ਰਸ਼ੰਸਕ ਵੀ ਚਿੰਤਤ ਹੋ ਗਏ।

Leave a Reply

Your email address will not be published. Required fields are marked *

View in English