ਯਮਨ ਹਵਾਈ ਅੱਡੇ ‘ਤੇ ਮਿਜ਼ਾਇਲ ਅਤੇ ਡਰੋਨ ਹਮਲਾ, 5 ਸੈਨਿਕਾਂ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਸਨਾ , ਅਗਸਤ 29

ਯਮਨ ਦੇ ਦੱਖਣ ਵਿਚ ਇਕ ਪ੍ਰਮੁੱਖ ਮਿਲਟਰੀ ਅੱਡੇ ‘ਤੇ ਇਕ ਮਿਜ਼ਾਈਲ ਅਤੇ ਵਿਸਫੋਟਕ ਨਾਲ ਭਰੇ ਡਰੋਨ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਘੱਟੋ-ਘੱਟ 5 ਸੈਨਿਕਾਂ ਦੀ ਮੌਤ ਹੋ ਗਈ। ਸੈਨਾ ਅਤੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਸੂਬੇ ਲਾਹਜ ਵਿਚ ਅਲ-ਆਨਦ ਅੱਡਿਆਂ ‘ਤੇ ਘੱਟੋ-ਘੱਟੋ ਤਿੰਨ ਧਮਾਕੇ ਹੋਏ। ਇਸ ਅੱਡੇ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਸਰਕਾਰ ਦਾ ਕੰਟਰੋਲ ਹੈ। ਇਸ ਹਮਲੇ ਵਿਚ ਦੋ ਦਰਜਨ ਤੋਂ ਵੱਧ ਸੈਨਿਕ ਜ਼ਖਮੀ ਹੋ ਗਏ। ਯਮਨ 2014 ਤੋਂ ਹੀ ਗ੍ਰਹਿ ਯੁੱਧ ਵਿਚ ਉਲਝਿਆ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਡੇ ਦੇ ਸਿਖਲਾਈ ਇਲਾਕੇ ਵਿਚ ਇਕ ਬੈਲਿਸਟਿਕ ਮਿਜ਼ਾਈਲ ਡਿੱਗੀ, ਜਿੱਥੇ ਸਵੇਰ ਵੇਲੇ ਦਰਜਨਾਂ ਸੈਨਿਕ ਅਭਿਆਸ ਕਰ ਰਹੇ ਸਨ।

ਅਧਿਕਾਰੀਆਂ ਨੇ ਇਸ ਲਈ ਹੁਤੀ ਬਾਗੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਅਧਿਕਾਰੀ ਨਾਮ ਨਾ ਦੱਸਣ ਦੀ ਸ਼ਰਤ ‘ਤੇ ਦੱਸ ਰਹੇ ਸਨ ਕਿਉਂਕਿ ਉਹ ਮੀਡੀਆ ਨਾਲ ਗੱਲ ਕਰਨ ਲਈ ਅਧਿਕਾਰਤ ਨਹੀਂ ਹਨ। ਉੱਥੇ ਹੁਤੀ ਦੇ ਮਿਲਟਰੀ ਬੁਲਾਰੇ ਨੇ ਨਾ ਤਾਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਅਤੇ ਨਾ ਹੀ ਇਸ ਤੋਂ ਇਨਕਾਰ ਕੀਤਾ।

More from this section