ਫ਼ਿਲਮੀ ਗੱਲਬਾਤ

ਅਮਰੀਕੀ ਰੋਮਾਂਟਿਕ ਕਾਮੇਡੀ ਸੀਰੀਜ਼ ‘ਚ ਨਜ਼ਰ ਆਵੇਗੀ ਵਾਮਿਕਾ ਗੱਬੀ

ਫ਼ੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਜਨਵਰੀ 23

ਵਾਮਿਕਾ ਗੱਬੀ ਨੇ ਸਿਰਫ ਪੰਜਾਬੀ ਹੀ ਨਹੀਂ, ਸਗੋਂ ਤਾਮਿਲ, ਬਾਲੀਵੁੱਡ ਫ਼ਿਲਮਾਂ ’ਚ ਵੀ ਕੰਮ ਕੀਤਾ ਹੈ। ਉਥੇ ਉਸ ਨੇ ਓ. ਟੀ. ਟੀ. ’ਤੇ ‘ਗ੍ਰਹਿਣ’ ਵੈੱਬ ਸੀਰੀਜ਼ ਨਾਲ ਡੈਬਿਊ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਮਿਕਾ ਨੂੰ ਮਸ਼ਹੂਰ ਅਮਰੀਕੀ ਰੋਮਾਂਟਿਕ ਕਾਮੇਡੀ ਸੀਰੀਜ਼ ‘ਮਾਡਰਨ ਲਵ’ ਦੇ ਭਾਰਤੀ ਰੂਪਾਂਤਰ ਦਾ ਹਿੱਸਾ ਬਣਾਇਆ ਗਿਆ ਹੈ। ਵਾਮਿਕਾ ਨਾਲ ਅਦਾਕਾਰ ਪ੍ਰਤੀਕ ਗਾਂਧੀ ਅਤੇ ਅਦਾਕਾਰਾ ਫਾਤਿਮਾ ਸਨਾ ਸ਼ੇਖ ਵੀ ਓ. ਟੀ. ਟੀ. ’ਤੇ ਉਸ ਨਾਲ ਸਕ੍ਰੀਨ ਸਾਂਝੀ ਕਰਨਗੇ।

ਇਹ ਸੀਰੀਜ਼ ਜਲਦ ਹੀ ਇਕ OTT ਪਲੇਟਫਾਰਮ ’ਤੇ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਹੰਸਲ ਮਹਿਤਾ, ਵਿਸ਼ਾਲ ਭਾਰਦਵਾਜ, ਅੰਜਲੀ ਮੈਨਨ, ਅਲੰਕ੍ਰਿਤਾ ਸ਼੍ਰੀਵਾਸਤਵ, ਧਰੁਵ ਸਹਿਗਲ ਤੇ ਸ਼ੋਨਾਲੀ ਬੋਸ ਸਮੇਤ ਕਈ ਉੱਘੇ ਨਿਰਦੇਸ਼ਕ ਇਸ ਵਿਸ਼ਾਲ ਪ੍ਰਾਜੈਕਟ ਦੀ ਜ਼ਿੰਮੇਵਾਰੀ ਸੰਭਾਲਣਗੇ।

Facebook Page: https://www.facebook.com/factnewsnet

See videos: https://www.youtube.com/c/TheFACTNews/videos