ਫ਼ਿਲਮੀ ਗੱਲਬਾਤ

1984 ਦੇ ਕਤਲੇਆਮ ਬਾਰੇ ਨਾਵਲ ‘ਤੇ ਅਧਾਰਿਤ ਵੈਬ ਸੀਰੀਜ਼ ਵਿਚ ਨਜ਼ਰ ਆਵੇਗੀ ਵਾਮਿਕਾ ਗੱਬੀ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 17

ਓ ਟੀ ਟੀ ਪਲੇਟਫੌਰਮ ਹੌਟਸਟਾਰ ਸਪੈਸ਼ਲਜ਼ ਦੀ ਨਵੀਂ ਵੈਬ ਸੀਰੀਜ਼ ‘ਗ੍ਰਹਿਣ’ 24 ਜੂਨ ਨੂੰ ਰਿਲੀਜ਼ ਹੋਵੇਗੀ। ਇਹ ਸੀਰੀਜ਼ ਸੱਤਿਆ ਵਿਆਸ ਦੇ ਨਾਵਲ 84 ਤੇ ਬਣੀ ਹੋਈ ਹੈ ਇਸ ਸੀਰੀਜ਼ ਵਿਚ 1984 ਵਿਚ ਹੋਏ ਦੰਗਿਆਂ ਤੋਂ ਬਾਅਦ ਦੀਆਂ ਦੋ ਕਹਾਣੀਆਂ ਜੋੜੀਆਂ ਗਈਆਂ ਹਨ। ਇਸ ਸੀਰੀਜ਼ ਵਿਚ ਅਦਾਕਾਰ ਪਵਨ ਮਲਹੋਤਰਾ ਤੇ ਜ਼ੋਆ ਹੂਸੈਨ ਇਕ ਪਿਤਾ ਧੀ ਦੀ ਦਾ ਕਿਰਦਾਰ ਨਿਭਾਉਣਗੇ। ਇਸ ਸੀਰੀਜ਼ ਵਿਚ ਵਾਮਿਕਾ ਗੱਬੀ ਵੀ ਨਜ਼ਰ ਆਵੇਗੀ। ਵਾਮਿਕਾ ਗੱਬੀ ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਵਾਮਿਕਾ ਪਹਿਲਾਂ ਵੀ ਕਈ ਪੰਜਾਬੀ ਸੁਪਰਹਿੱਟ ਫਿਲਮਾਂ ਤੇ ਗੀਤਾਂ ਵਿਚ ਕੰਮ ਕਰ ਚੁੱਕੀ ਹੈ। ਹੁਣ ਵਾਮਿਕਾ ਇਸ ਹਿੰਦੀ ਵੈਬ ਸੀਰਜ਼ ਵਿਚ ਨਜ਼ਰ ਆਉਣ ਵਾਲੀ ਹੈ।

ਵੈਬ ਸੀਰੀਜ਼ ਗ੍ਰਹਿਣ ਦੀ ਕਹਾਣੀ ਇਕ ਨੌਜਵਾਨ ਲੇਡੀ ਆਈ ਪੀ ਐਸ ਅਫ਼ਸਰ ਦੇ ਦੁਆਲੇ ਘੁੰਮਦੀ ਹੈ। ਇਸ ਸੀਰੀਜ਼ ਵਿਚ ਸਾਲ 1984 ਵਿਚ ਹੋਏ ਕਤਲੇਆਮ ਦੀ ਕਹਾਣੀ ਤਾਂ ਦਿਖਾਈ ਹੀ ਗਈ ਹੈ,ਪਰ ਇਸ ਕਤਲੇਆਮ ਦੀ ਜਾਂਚ ਕਈ ਸਾਲਾਂ ਬਾਅਦ ਦੁਬਾਰਾ ਸ਼ੁਰੂ ਕਰਾਈ ਜਾਂਦੀ ਹੈ। ਇਸੇ ਤੇ ਅਧਾਰਿਤ ਇਹ ਵੈਬ ਸੀਰੀਜ਼ ਹੈ। ‘ਗ੍ਰਹਿਣ’ ਨੂੰ ਜਾਰ ਪਿਕਚਰਜ਼ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ।