ਖੇਡ

ਯੂ ਐਸ ਓਪਨ ਟੈਨਿਸ ਟੂਰਨਾਮੈਂਟ 2021 ਵਿੱਚ ਹੋਵੇਗੀ 100 ਫੀਸਦੀ ਪ੍ਰਸ਼ੰਸਕਾਂ ਦੇ ਇਕੱਠ ਦੀ ਆਗਿਆ

ਫ਼ੈਕ੍ਟ ਸਮਾਚਾਰ ਸੇਵਾ ਫਰਿਜ਼ਨੋ , ਜੂਨ 18

ਅਮਰੀਕਾ ਦੇ ਓਪਨ ਟੈਨਿਸ ਟੂਰਨਾਮੈਂਟ 2021 ਵਿੱਚ ਪੂਰੇ ਦੋ ਹਫ਼ਤਿਆਂ ਦੀ ਮਿਆਦ ਲਈ 100 ਫੀਸਦੀ ਦਰਸ਼ਕਾਂ ਦੇ ਇਕੱਠ ਦੀ ਆਗਿਆ ਹੋਵੇਗੀ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਇਸ ਵਿੱਚ ਦਰਸ਼ਕਾਂ ਦੇ ਇਕੱਠ ‘ਤੇ ਪਾਬੰਦੀ ਲਗਾਈ ਗਈ ਸੀ। ਯੂ ਐੱਸ ਟੈਨਿਸ ਐਸੋਸੀਏਸ਼ਨ(ਯੂ ਐੱਸ ਟੀ ਏ) ਨੇ ਐਲਾਨ ਕੀਤਾ ਕਿ ਕੋਰਟਾਂ ਅਤੇ ਗਰਾਉਂਡ ਪਾਸਾਂ ਲਈ ਸਾਰੀਆਂ ਟਿਕਟਾਂ ਦੀ ਵਿਕਰੀ ਜੁਲਾਈ ਵਿੱਚ ਸ਼ੁਰੂ ਕੀਤੀ ਜਾਵੇਗੀ।

ਇਸ ਸਾਲ ਦਾ ਗ੍ਰੈਂਡ ਸਲੈਮ ਟੂਰਨਾਮੈਂਟ 30 ਅਗਸਤ ਤੋਂ 12 ਸਤੰਬਰ ਤੱਕ ਨਿਊਯਾਰਕ ਦੇ ਫਲੱਸ਼ਿੰਗ ਮੈਡੋਜ਼ ਵਿਖੇ ਹੋਵੇਗਾ। ਯੂ ਐੱਸ ਟੀ ਏ ਦਾ ਆਪਣੀ ਸਾਈਟ ‘ਤੇ ਲੋਕਾਂ ਦੀ ਆਮ ਗਿਣਤੀ ‘ਤੇ ਵਾਪਸ ਜਾਣ ਦਾ ਫੈਸਲਾ ਨਿਊਯਾਰਕ ਅਤੇ ਵੱਖ-ਵੱਖ ਖੇਡਾਂ ਦੇ ਪ੍ਰਸ਼ੰਸਕਾਂ ਲਈ ਵਾਪਸੀ ਦਾ ਤਾਜ਼ਾ ਕਦਮ ਹੈ। ਨਿਊਯਾਰਕ ਦੇ ਗਵਰਨਰ ਐਂਡ੍ਰਿਊ ਕੁਓਮੋ ਨੇ ਕਿਹਾ ਕਿ ਰਾਜ ਦੇ ਬਹੁਤ ਸਾਰੇ ਬਾਕੀ ਰਹਿੰਦੇ ਸਮਾਜਿਕ ਦੂਰੀਆਂ ਦੇ ਨਿਯਮਾਂ ਨੂੰ ਵੀ ਅਸਾਨ ਕਰ ਦਿੱਤਾ ਜਾਵੇਗਾ ਕਿਉਂਕਿ ਇਸਦੇ 70 ਫੀਸਦੀ ਬਾਲਗਾਂ ਨੂੰ ਕੋਰੋਨਾ ਵਾਇਰਸ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਮਿਲ ਚੁੱਕੀ ਹੈ। ਟੈਨਿਸ ਲਈ ਯੂ ਐਸ ਓਪਨ ਜਨਵਰੀ-ਫਰਵਰੀ 2020 ਵਿੱਚ ਆਸਟਰੇਲੀਆਈ ਓਪਨ ਤੋਂ ਬਾਅਦ ਪੂਰੀ ਹਾਜ਼ਰੀ ਭਰਨ ਵਾਲਾ ਪਹਿਲਾ ਗ੍ਰੈਂਡ ਸਲੈਮ ਟੂਰਨਾਮੈਂਟ ਹੋਵੇਗਾ । ਯੂ ਐੱਸ ਟੀ ਏ ਨੇ 2020 ਅਮਰੀਕੀ ਓਪਨ ਦਾ ਆਯੋਜਨ ਕੀਤਾ ਸੀ, ਜਿਸ ਵਿਚ ਕੋਈ ਦਰਸ਼ਕ ਨਹੀਂ ਸੀ। ਜਦਕਿ ਸਾਲ 2019 ਦੇ ਯੂ ਐੱਸ ਓਪਨ ਵਿੱਚ 700,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਸੀ।

More from this section