ਵਿਦੇਸ਼

ਅਮਰੀਕਾ ਵਿਚ ਹਥਿਆਰ ਰੱਖਣ ‘ਤੇ ਪਾਬੰਦੀਆਂ ਲਾਗੂ ਹੋਣ ਲੱਗੀਆਂ

ਫੈਕਟ ਸਮਾਚਾਰ ਸੇਵਾ
ਨਿਊਯਾਰਕ, ਨਵੰਬਰ 27

ਪਿਛਲੇ ਕਾਫੀ ਸਮੇਂ ਤੋਂ ਅਮਰੀਕਾ ਵਿਚ ਇਹ ਮੰਗ ਉਠਾਈ ਜਾ ਰਹੀ ਸੀ ਕਿ ਇਥੇ ਹਥਿਆਰ ਰੱਖਣ ਦਾ ਰੁਝਾਣ ਬੰਦ ਹੋਣਾ ਚਾਹੀਦਾ ਹੈ। ਇਹ ਇਸ ਲਈ ਵੀ ਜ਼ਰੂਰੀ ਸੀ ਕਿ ਹਰ ਦੂਜਾ ਬੰਦਾ ਬੰਦੂਕਾਂ ਚੁੱਕੀ ਫਿਰਦਾ ਸੀ। ਇਸੇ ਕਾਰਨ ਮਾਮੂਲੀ ਝਗੜਿਆਂ ਕਾਰਨ ਵਾਰ ਵਾਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਸਨ ਜਿਨ੍ਹਾਂ ਵਿਚ ਕਈ ਮਾਸੂਮਾਂ ਦੀ ਜਾਨ ਵੀ ਚਲੀ ਜਾਂਦੀ ਸੀ।

ਹੁਣ ਬਾਈਡੇਨ ਪ੍ਰਸ਼ਾਸਨ ਇਨ੍ਹਾਂ ਵਿਰੁਧ ਸਖ਼ਤ ਹੋ ਗਈ ਹੈ ਅਤੇ ਬੰਦੂਕ ਕਲਚਰ ਨੂੰ ਠੱਲ ਪਾਉਣ ਲਈ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਹਨ। ਹੁਣ ਉਥੇ 21 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਜਾਂ ਅਮਰੀਕੀ ਨਾਗਰਿਕ ਹੀ ਗੰਨ ਖਰੀਦ ਸਕਣਗੇ। ਐਲੀਅਨ ਰਜਿਸਟਰੇਸ਼ਨ ਕਾਰਡਧਾਰੀ ਲੋਕ ਹੀ ਬੰਦੂਕ ਖਰੀਦ ਸਕਣਗੇ। ਇਸੇ ਤਰ੍ਹਾਂ ਨਿਊਯਾਰਕ ਸਿਟੀ ਦਾ ਗੰਨ ਲਾਇਸੰਸ ਦੂਜੇ ਸ਼ਹਿਰ ਵਿਚ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਦੂਜੇ ਪਾਸੇ ਟੈਕਸਸ ਰਾਜ ਵਿਚ ਗੰਨ ਖਰੀਦਣ ਦੇ ਲਈ ਪਰਮਿਟ ਦੀ ਜ਼ਰੂਰਤ ਨਹੀਂ ਹੈ।

ਦਰਅਸਲ ਅੰਕੜਿਆਂ ਅਨੁਸਾਰ ਅਮਰੀਕਾ ਵਿਚ 2020 ਵਿਚ 2.3 ਕਰੋੜ ਬੰਦੂਕਾਂ ਵਿਕੀਆਂ ਜੋ 2019 ਦੇ ਮੁਕਾਬਲੇ 70 ਪ੍ਰਤੀਸ਼ਤ ਜ਼ਿਆਦਾ ਹਨ। ਮਾਹਰਾਂ ਦਾ ਕਹਿਣਾ ਹੈ ਕਿ 2021 ਵਿਚ ਇਹ ਅੰਕੜਾ ਵੱਧ ਕੇ ਦੁੱਗਣਾ ਹੋ ਸਕਦਾ ਹੈ। ਸਭ ਤੋਂ ਕੜੇ ਨਿਯਮ ਨਿਊਯਾਰਕ ਸਿਟੀ ਅਤੇ ਸੂਬੇ ਨੇ ਲਾਗੂ ਕੀਤੇ ਹਨ। ਨਵੇਂ ਕਾਨੂੰਨ ਮੁਤਾਬਕ ਲੋਕ ਹੁਣ ਬੰਦੂਕ ਲੈ ਕੇ ਘਰ ਤੋਂ ਨਹੀਂ ਨਿਕਲ ਸਕਣਗੇ। ਕੋਈ ਵੀ ਵਿਅਕਤੀ ਖੁਲ੍ਹੇਆਮ ਗੰਨ ਲੈ ਕੇ ਨਹੀਂ ਘੁੰਮ ਸਕੇਗਾ। ਅਸਾਲਟ ਰਾਇਫਲਸ ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਰਾਸ਼ਟਰਪਤੀ ਜੋਅ ਬਾਈਡਨ ਦੀ ਡੈਮੋਕਰੇਟਿਕ ਪਾਰਟੀ ਵਾਲੇ ਰਾਜਾਂ ਵਿਚ ਸਖਤ ਕਾਨੂੰਨ ਲਾਗੂ ਹੋਣ ਕਾਰਨ ਬੰਦੂਕ ਨਿਰਮਾਤਾਵਾਂ ਨੂੰ ਅਪਣਾ ਕੰਮਕਾਜ ਸਮੇਟ ਕੇ ਹੋਰ ਰਾਜਾਂ ਵਿਚ ਸ਼ਿਫਟ ਹੋਣਾ ਪੈ ਰਿਹਾ ਹੈ। ਅਜਿਹੇ ਵਿਚ ਤਮਾਮ ਬੰਦੂਕ ਨਿਰਮਾਤ ਸਾਬਕਾ ਰਾਸ਼ਟਰਪਤੀ ਟਰੰਪ ਦੀ ਪਾਰਟੀ ਰਿਪਬਲਿਕਨ ਦੇ ਰਾਜ ਵਾਲੇ ਸੂਬਿਆਂ ਵਿਚ ਅਪਣਾ ਟਿਕਾਣਾ ਬਣਾ ਰਹੇ ਹਨ।

Visit Facebook Page: https://www.facebook.com/factnewsnet

See More videos: https://www.youtube.com/c/TheFACTNews/videos