ਫ਼ਿਲਮੀ ਗੱਲਬਾਤ

ਪੰਜਾਬੀ ਫਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦਾ ਟਰੇਲਰ ਰਿਲੀਜ਼

ਫੈਕਟ ਸਮਾਚਾਰ ਸੇਵਾ ਮੁੰਬਈ, ਅਕਤੂਬਰ 7

ਪੰਜਾਬੀ ਫਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦਾ ਟਰੇਲਰ ਰਿਲੀਜ਼ ਹੋ ਗਿਆ। ਅਦਾਕਾਰ ਬਿਨੂੰ ਢਿੱਲੋਂ ਨੇ ਫਿਲਮ ਦੀ ਕਹਾਣੀ ਨੂੰ ਇਕ ਵਿਸ਼ੇਸ਼ ਸੁਨੇਹਾ ਦੇਣ ਦੇ ਨਾਲ-ਨਾਲ ਦਿਲ ਨੂੰ ਟੁੰਬਣ ਵਾਲੀ ਗਰਦਾਨਿਆ ਹੈ। ਜ਼ਿਕਰਯੋਗ ਹੈ ਕਿ ਫਿਲਮ ਦੀ ਕਹਾਣੀ ਨਿਰੰਜਣ ਸਿੰਘ ਅਤੇ ਸਤਵੰਤ ਕੌਰ ’ਤੇ ਆਧਾਰਿਤ ਹੈ। ਉਨ੍ਹਾਂ ਦੇ ਚਾਰ ਪੁੱਤਰ ਹਨ, ਜਿਨ੍ਹਾਂ ਨੂੰ ਦੋਹਾਂ ਨੇ ਬੜੇ ਲਾਡ ਪਿਆਰ ਨਾਲ ਪਾਲਿਆ।

ਬਿਨੂੰ ਢਿੱਲੋਂ ਦੱਸਿਆ ਕਿ ‘ਇਕ ਅਦਾਕਾਰ ਹੋਣ ਦੇ ਨਾਤੇ ਅਸੀਂ ਹਰ ਪ੍ਰਾਜੈਕਟ ’ਚ ਬਿਹਤਰ ਭੂਮਿਕਾ ਨਿਭਾਉਂਦੇ ਹਾਂ ਤੇ ਇਹ ਇਕ ਵਿਸ਼ੇਸ਼ ਸੁਨੇਹੇ ਦੇ ਨਾਲ-ਨਾਲ ਦਿਲ ਨੂੰ ਟੁੰਬਣ ਵਾਲੀ ਕਹਾਣੀ ਹੈ। ਮੈਨੂੰ ਭਰੋਸਾ ਹੈ ਕਿ ਦਰਸ਼ਕ ਕਹਾਣੀ ਨਾਲ ਜੁੜਨਗੇ ਤੇ ਇਸ ਖਾਸ ਫਿਲਮ ਨੂੰ ਸ਼ੁੱਭਇਛਾਵਾਂ ਦੇਣਗੇ। ਫਿਲਮ ਵਿੱਚ ਅਦਾਕਾਰ ਜਸਵਿੰਦਰ ਭੱਲਾ, ਸੀਮਾ ਕੌਸ਼ਲ ਤੇ ਪੁਖਰਾਜ ਭੱਲਾ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਫਿਲਮ ’ਚ ਅਦਾਕਾਰ ਮਨਿੰਦਰ ਸਿੰਘ, ਦੀਪਾਲੀ ਰਾਜਪੁਤ, ਭੂਮਿਕਾ ਸ਼ਰਮਾ ਤੇ ਅਰਮਾਨ ਅਨਮੋਲ ਵੀ ਦਿਖਾਈ ਦੇਣਗੇ। 14 ਅਕਤੂਬਰ ਨੂੰ ਜ਼ੀ5 ’ਤੇ ਰਿਲੀਜ਼ ਹੋਣ ਵਾਲੀ ਇਹ ਫਿਲਮ ਕੇਨੀ ਛਾਬੜਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ।