ਫ਼ਿਲਮੀ ਗੱਲਬਾਤ

7.7 ਮਿਲੀਅਨ ਵਾਰ ਦੇਖਿਆ ਗਿਆ ਫ਼ਿਲਮ ‘ਕਿਸਮਤ 2’ ਦਾ ਟਰੇਲਰ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਸਤੰਬਰ 21

ਪੰਜਾਬੀ ਫ਼ਿਲਮ ‘ਕਿਸਮਤ 2’ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਫ਼ਿਲਮ ਆਪਣੇ ਗੀਤਾਂ ਦੇ ਨਾਲ-ਨਾਲ ਟਰੇਲਰ ਨੂੰ ਲੈ ਕੇ ਵੀ ਸੁਰਖ਼ੀਆਂ ’ਚ ਹੈ। ਹਾਲ ਹੀ ’ਚ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੇ ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ ਹੈ। ਹੁਣ ਤਕ ਇਸ ਟਰੇਲਰ ਨੂੰ 7.7 ਮਿਲੀਅਨ ਵਾਰ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ। ਯੂਟਿਊਬ ’ਤੇ ਇਸ ਫ਼ਿਲਮ ਦੇ ਟਰੇਲਰ ਨੂੰ 12 ਸਤੰਬਰ ਨੂੰ ਰਿਲੀਜ਼ ਕੀਤਾ ਗਿਆ ਸੀ।

‘ਕਿਸਮਤ 2’ ਫ਼ਿਲਮ 23 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਸਾਲ 2018 ’ਚ ਆਈ ਫ਼ਿਲਮ ‘ਕਿਸਮਤ’ ਦਾ ਸੀਕੁਅਲ ਹੈ। ਫ਼ਿਲਮ ’ਚ ਐਮੀ ਵਿਰਕ ਤੇ ਸਰਗੁਣ ਮਹਿਤਾ ਤੋਂ ਇਲਾਵਾ ਤਾਨੀਆ, ਹਰਦੀਪ ਗਿੱਲ, ਰੁਪਿੰਦਰ ਰੁਪੀ, ਅੰਮ੍ਰਿਤ ਐਂਬੀ, ਬਲਵਿੰਦਰ ਬੁਲਟ, ਹਰਪ੍ਰੀਤ ਬੈਂਸ, ਸਤਵੰਤ ਕੌਰ ਤੇ ਮਨਪ੍ਰੀਤ ਸਿੰਘ ਮੰਡੀ ਵੀ ਅਹਿਮ ਭੂਮਿਕਾ ’ਚ ਹਨ।