ਦੇਸ਼-ਦੁਨੀਆ

ਸ਼ਮਸ਼ਾਨਘਾਟ ਜਾ ਰਹੇ 17 ਲੋਕਾਂ ਦੀ ਦਰਦਨਾਕ ਮੌਤ, ਪੰਜ ਜ਼ਖਮੀ

ਫੈਕਟ ਸਮਾਚਾਰ ਸੇਵਾ
ਪੱਛਮੀ ਬੰਗਾਲ, ਨਵੰਬਰ 28

ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਸ਼ਨੀਵਾਰ ਰਾਤ ਨੂੰ ਇੱਕ ਭਿਆਨਕ ਸੜਕ ਹਾਦਸੇ ਵਿੱਚ 17 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਇਹ ਘਟਨਾ ਉਦੋਂ ਵਾਪਰੀ ਜਦੋਂ ਉੱਤਰੀ 24 ਪਰਗਨਾ ਦੇ ਬਗਦਾ ਤੋਂ 20 ਤੋਂ ਵੱਧ ਲੋਕ ਲਾਸ਼ ਲੈ ਕੇ ਨਵਦੀਪ ਸ਼ਮਸ਼ਾਨਘਾਟ ਵੱਲ ਜਾ ਰਹੇ ਸਨ। ਸਥਾਨਕ ਲੋਕਾਂ ਨੇ ਦੱਸਿਆ ਕਿ ਹੰਸਖਲੀ ਥਾਣਾ ਖੇਤਰ ਦੇ ਫੁਲਬਾੜੀ ‘ਚ ਲਾਸ਼ ਲਿਜਾ ਰਹੇ ਵਾਹਨ ਦੀ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਟੱਕਰ ਹੋ ਗਈ। ਜਿਸ ‘ਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।

ਪੁਲਿਸ ਮੁਤਾਬਕ ਇਹ ਹਾਦਸਾ ਸੰਘਣੀ ਧੁੰਦ ਅਤੇ ਗੱਡੀ ਦੀ ਤੇਜ਼ ਰਫ਼ਤਾਰ ਕਾਰਨ ਵਾਪਰਿਆ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।