ਸਾਲ ਦੀ ਸਭ ਤੋਂ ਵੱਡੀ ਫ਼ਿਲਮ ਬਣੀ ‘ਤੂਫਾਨ’

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਅਗਸਤ 1

ਓਟੀਟੀ ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ ਨੇ ਡੇਟਾ ਜਾਰੀ ਕੀਤਾ ਹੈ ਜੋ ਇਸ ਸਾਲ ਦੇ ਹੁਣ ਤੱਕ ਦੇ ਲਾਂਚ-ਹਫ਼ਤੇ ਦੇ ਅੰਦਰ ਇਸਦੇ ਸਭ ਤੋਂ ਹਾਈ ਸਟ੍ਰੀਮਿੰਗ ਪ੍ਰੋਜੈਕਟਾਂ ਦਾ ਖੁਲਾਸਾ ਕਰਦਾ ਹੈ। ਅਭਿਨੇਤਾ ਫਰਹਾਨ ਅਖ਼ਤਰ ਦੀ ਫ਼ਿਲਮ ‘ਤੂਫਾਨ’ ਵਰਲਡ ਲੈਵਲ ‘ਤੇ ਰਿਲੀਜ਼ ਹੋਣ ਦੇ ਪਹਿਲੇ ਹਫ਼ਤੇ ਦੇ ਅੰਦਰ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਫ਼ਿਲਮ ਬਣ ਗਈ ਹੈ। ਓਟੀਟੀ ਪਲੇਟਫਾਰਮ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੁਆਰਾ ਡਾਇਰੈਕਟਡ ਇਸ ਫ਼ਿਲਮ ਨੇ ਪ੍ਰਾਈਮ ਵੀਡੀਓ ਇੰਡੀਆ ‘ਤੇ ਆਪਣੇ ਸ਼ੁਰੂਆਤੀ ਹਫ਼ਤੇ ਕਿਸੇ ਵੀ ਹੋਰ ਹਿੰਦੀ ਫ਼ਿਲਮ ਦੇ ਮੁਕਾਬਲੇ ਵਧੇਰੇ ਵਿਊਰਸ ਨੂੰ ਹਾਸਿਲ ਕੀਤਾ ਹੈ। ਫ਼ਿਲਮ ਨੂੰ ਭਾਰਤ ਦੇ 3,900 ਤੋਂ ਵੱਧ ਕਸਬਿਆਂ ਅਤੇ ਸ਼ਹਿਰਾਂ ਅਤੇ ਦੁਨੀਆ ਦੇ 160 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਵੇਖਿਆ ਗਿਆ ਹੈ।

ਵੈੱਬ ਸ਼ੋਅ ਕੈਟੇਗਰੀ ਦੇ ਵਿੱਚ ਆਦਰਸ਼ ਗੌਰਵ ਦਾ ‘ਹੋਸਟਲ ਡੇਜ਼ (ਐੱਸ 2)’ ਲਾਂਚ ਹੋਣ ਦੇ ਸਿਰਫ ਇੱਕ ਹਫ਼ਤੇ ਦੇ ਅੰਦਰ ਹੀ, ਜਵਾਨਾਂ ਦੇ ਵਿੱਚ ਸਭ ਤੋਂ ਪਸੰਦੀਦਾ ਸ਼ੋਅ ਬਣਿਆ, ਜਿਸ ਨੇ ਪੂਰੇ ਭਾਰਤ ਵਿੱਚ 100+ ਤੋਂ ਵੱਧ ਕਸਬਿਆਂ ਅਤੇ ਸ਼ਹਿਰਾਂ ਨੂੰ ਆਕਰਸ਼ਤ ਕੀਤਾ ਸੀ। ਦੁਨੀਆ ਭਰ ਦੇ ਦੇਸ਼ਾਂ ਤੋਂ ਦਰਸ਼ਕ ਦੀ ਇਸ ‘ਚ ਗਿਣਤੀ ਸੀ। ਇਹ ਡੇਟਾ ਉਦੋਂ ਸਾਹਮਣੇ ਆਇਆ ਜਦੋਂ ਐਮਾਜ਼ਾਨ ਨੇ 26 ਜੁਲਾਈ ਅਤੇ 27 ਜੁਲਾਈ ਨੂੰ ਪ੍ਰਾਈਮ ਡੇ ਵਜੋਂ ਮਨਾਇਆ।

ਫ਼ਿਲਮ ‘ਤੂਫਾਨ’ ਇੰਸਪਰੀਨੇਸ਼ਨਲ ਸਪੋਰਟਸ ਡਰਾਮਾ ਹੈ ਜੋ ਲਾਈਫ ਵਿੱਚ ਹਾਰ ਅਤੇ ਜਿੱਤ ਦੇ ਵਿਚਕਾਰ ਦੀ ਕਹਾਣੀ ਨੂੰ ਬਹੁਤ ਹੀ ਦਿਲਚਸਪ ਤਰੀਕੇ ਨਾਲ ਦਿਖਾਉਂਦੀ ਹੈ। ਇਸ ਫ਼ਿਲਮ ਵਿੱਚ ਫਰਹਾਨ ਅਖ਼ਤਰ, ਮ੍ਰਿਣਾਲ ਠਾਕੁਰ, ਪਰੇਸ਼ ਰਾਵਲ, ਲੀਡ ਕਿਰਦਾਰ ਵਿੱਚ ਹਨ।

More from this section