ਪੰਜਾਬ

ਸੰਯੁਕਤ ਸਮਾਜ ਮੋਰਚੇ ਨੇ 35 ਹੋਰ ਉਮੀਦਵਾਰਾ ਦਾ ਐਲਾਨ ਕੀਤਾ

ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਜਨਵਰੀ 23

ਸੰਯੁਕਤ ਸਮਾਜ ਮੋਰਚਾ ਨੇ 35 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਮੋਰਚੇ ਨੇ ਬਾਘਾਪੁਰਾਣਾ ਤੋਂ ਭੋਲਾ ਸਿੰਘ ਬਰਾੜ, ਸੁਲਤਾਨਪੁਰ ਲੋਧੀ ਤੋਂ ਹਰਪ੍ਰੀਤ ਪਾਲ ਸਿੰਘ ਵਿਰਕ, ਕਪੂਰਥਲਾ ਤੋਂ ਕੁਲਵੰਤ ਸਿੰਘ ਜੋਸ਼ਨ, ਫਤਿਹਗੜ੍ਹ ਚੂੜੀਆਂ ਤੋਂ ਬਲਜਿੰਦਰ ਸਿੰਘ, ਭੋਆ ਰਿਜ਼ਰਵ ਤੋਂ ਯੁੱਧਵੀਰ ਸਿੰਘ, ਦੀਨਾਨਗਰ ਰਿਜ਼ਰਵ ਤੋਂ ਕੁਲਵੰਤ ਸਿੰਘ, ਗਿੱਲ ਰਿਜ਼ਰਵ ਤੋਂ ਰਾਜੀਵ ਕੁਮਾਰ ਲਵਲੀ, ਦਸੂਹਾ ਤੋਂ ਰਾਮ ਲਾਲ ਸੰਧੂ, ਆਦਮਪੁਰ ਰਿਜ਼ਰਵ ਤੋਂ ਪੁਰਸ਼ੋਤਮ ਹੀਰ, ਕੋਟਕਪੂਰਾ ਤੋਂ ਕੁਲਬੀਰ ਸਿੰਘ ਮੱਤਾ, ਫਰੀਦਕੋਟ ਤੋਂ ਰਵਿੰਦਰਪਾਲ ਕੌਰ, ਬਲਾਚੌਰ ਤੋਂ ਦਲਜੀਤ ਸਿੰਘ ਬੈਂਸ, ਅਟਾਰੀ ਰਿਜ਼ਰਵ ਤੋਂ ਰੇਸ਼ਮ ਸਿੰਘ ਮੌੜ ਮੰਡੀ ਤੋਂ ਮੋਰਚੇ ਨੇ ਕਿਸਾਨ ਅੰਦੋਲਨ ਦੌਰਾਨ ਸਰਗਰਮ ਰਹੇ ਲੱਖਾ ਸਿਧਾਣਾ ਨੂੰ ਮੈਦਾਨ ’ਚ ਉਤਾਰਿਆ ਹੈ।

ਜ਼ਿਕਰਯੋਗ ਹੈ ਕਿ ਸੰਯੁਕਤ ਸਮਾਜ ਮੋਰਚਾ ਵੱਲੋਂ ਪਹਿਲਾਂ 57 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਤੇ ਹੁਣ 35 ਉਮੀਦਵਾਰਾਂ ਦੇ ਐਲਾਨ ਨਾਲ ਕੁਲ 92 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 10 ਉਮੀਦਵਾਰਾਂ ਦਾ ਐਲਾਨ ਸੰਯੁਕਤ ਸੰਘਰਸ਼ ਮੋਰਚਾ ਵਲੋਂ ਕੀਤਾ ਜਾਵੇਗਾ।