ਦੇਸ਼-ਦੁਨੀਆ

ਦੋ ਮਹੀਨੇ ਬਾਅਦ ਤਾਜ ਮਹੱਲ ਖੁਲਣ ਤੇ ਸੈਲਾਨੀਆਂ ਨੇ ਕੀਤੇ ‘ਤਾਜ’ ਦੇ ਦੀਦਾਰ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ ਜੂਨ 16
ਅੱਜ ਯਾਨੀ ਕਿ ਬੁੱਧਵਾਰ ਤਾਜ ਮਹੱਲ ਨੂੰ ਪੂਰੇ ਦੋ ਮਹੀਨੇ ਬਾਅਦ ਖੋਲ੍ਹ ਦਿੱਤਾ ਗਿਆ ਹੈ। ਦਰਅਸਲ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ 15 ਜੂਨ ਤੱਕ ਤਾਜ ਮਹੱਲ ਬੰਦ ਰੱਖਣ ਦੇ ਹੁਕਮ ਦਿੱਤੇ ਸਨ। ਤਾਜ ਮਹੱਲ ਖੋਲ੍ਹਣ ਤੋਂ ਬਾਅਦ ਸਵੇਰੇ ਹੀ ਸੈਲਾਨੀ ਤਾਜ ਦਾ ਦੀਦਾਰ ਕਰਨ ਪਹੁੰਚ ਰਹੇ ਹਨ। ਭਾਰਤੀ ਪੁਰਾਤਤੱਵ ਸਰਵੇਖਣ (ਏ. ਐੱਸ. ਆਈ.) ਮਹਿਕਮੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਤਾਜ ਮਹੱਲ ’ਚ ਇਕ ਸਮੇਂ’ਚ 650 ਸੈਲਾਨੀਆਂ ਨੂੰ ਹੀ ਐਂਟਰੀ ਮਿਲੇਗੀ। ਤਾਜ ਮਹੱਲ ਖੁੱਲ੍ਹਣ ਮਗਰੋਂ ਬ੍ਰਾਜ਼ੀਲ ਦੀ ਮੇਲੀਸ਼ਾ ਪਹਿਲੀ ਸੈਲਾਨੀ ਰਹੀ। ਉਹ ਤਿੰਨ ਮਹੀਨੇ ਪਹਿਲਾਂ ਭਾਰਤ ਆਈ ਸੀ ਅਤੇ ਦਿੱਲੀ ਤੇ ਵਾਰਾਨਸੀ ’ਚ ਰਹਿ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਕਾਫ਼ੀ ਲੰਬੇ ਸਮੇਂ ਤੋਂ ਤਾਜ ਮਹੱਲ ਦੇ ਖੁੱਲ੍ਹਣ ਦੀ ਉਡੀਕ ਕਰ ਰਹੀ ਸੀ। ਤਾਜ ਮਹੱਲ ਦੇ ਨਾਲ ਆਗਰਾ ਦੇ ਫਤਿਹਪੁਰ ਸਿਕਰੀ, ਸਿਕੰਦਰਾ ਅਕਬਰ ਮਕਬਰਾ, ਆਗਰਾ ਕਿਲ੍ਹਾ ਆਦਿ ਸਮਾਰਕ ਵੀ ਖੋਲ੍ਹ ਦਿੱਤੇ ਗਏ ਹਨ। ਸਾਰੇ ਸਮਾਰਕਾਂ ’ਤੇ ਟਿਕਟ ਦੀ ਵਿਵਸਥਾ ਆਨਲਾਈਨ ਕੀਤੀ ਗਈ ਹੈ। ਸੈਲਾਨੀ ਕਿਊਆਰ ਕੋਡ ਸਕੈਨ ਕਰ ਕੇ ਟਿਕਟ ਖਰੀਦ ਸਕਦੇ ਹਨ। ਸਾਰੇ ਆਫ਼ਲਾਈਨ ਟਿਕਟ ਕਾਊਂਟਰ ਖੋਲ੍ਹਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਤਾਜ ਮਹੱਲ ਖੁੱਲ੍ਹਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੈਲਾਨੀਆਂ ਨੇ ‘ਤਾਜ’ ਦੇ ਦੀਦਾਰ ਕਰਨੇ ਸ਼ੁਰੂ ਕਰ ਦਿੱਤੇ ਹਨ। ਸਮਾਰਕਾਂ ’ਤੇ ਇਹ ਰਹਿਣਗੀਆਂ ਵਿਵਸਥਾਵਾਂ— — ਸੈਲਾਨੀਆਂ ਨੂੰ ਏ. ਐੱਸ. ਆਈ. ਦੀ ਵੈੱਬਸਾਈਟ ਤੋਂ ਆਨਲਾਈਨ ਟਿਕਟ ਬੁੱਕ ਕਰਨੀ ਹੋਵੇਗੀ। — ਸਮਾਰਕਾਂ ’ਤੇ ਕਿਊਆਰ ਕੋਡ ਨੂੰ ਸਕੈਨ ਕਰ ਕੇ ਵੀ ਸੈਲਾਨੀ ਟਿਕਟ ਬੁਕ ਕਰ ਸਕਣਗੇ। — ਥਰਮਲ ਸਕ੍ਰੀਨਿੰਗ ਅਤੇ ਰਜਿਸਟਰ ’ਚ ਐਂਟਰੀ ਤੋਂ ਬਾਅਦ ਸੈਲਾਨੀਆਂ ਨੂੰ ਐਂਟਰੀ ਮਿਲੇਗੀ। — ਸੈਲਾਨੀਆਂ ਦੇ ਹੱਥ ਅਤੇ ਜੁੱਤੀਆਂ ਸੈਨੇਟਾਈਜ਼ ਕਰਵਾਏ ਜਾਣਗੇ। — ਸਮਾਰਕਾਂ ਨੂੰ ਵਾਰ-ਵਾਰ ਸੈਨੇਟਾਈਜ਼ ਕੀਤਾ ਜਾਵੇਗਾ। — ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। — ਸੈਲਾਨੀਆਂ ਨੂੰ ਸਰੀਰ ਦੂਰੀ ਦਾ ਪਾਲਣ ਕਰਨਾ ਹੋਵੇਗਾ। — ਸੈਲਾਨੀਆਂ ਨੂੰ ਸਮਾਰਕਾਂ ਵਿਚ ਬੈਂਚ, ਰੇਲਿੰਗ ਆਦਿ ਨਾ ਛੂਹ ਨੂੰ ਪ੍ਰੇਰਿਤ ਕੀਤਾ ਜਾਵੇਗਾ।