ਜੀਂਦ ਵਿੱਚ ਹੋਈ ਵਰਖਾ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਿਲਾਂ

ਫ਼ੈਕ੍ਟ ਸਮਾਚਾਰ ਸੇਵਾ ਜੀਂਦ, ਜੁਲਾਈ 20

ਅੱਜ ਸਵੇਰ 6 ਵਜੇ ਤੋਂ ਸ਼ੁਰੂ ਹੋਈ ਵਰਖਾ ਨੇ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ। ਕਈ ਘੰਟੇ ਜੀਂਦ ਵਿੱਚ ਹੋਈ ਵਰਖਾ ਨੇ ਸ਼ਹਿਰ ਵਿੱਚ ਨਵੀਂ ਨਿਰਮਾਣ ਕੀਤੀਆਂ ਸੜਕਾਂ ਉੱਤੇ ਤਬਾਹੀ ਲਿਆ ਦਿੱਤੀ। ਇਸ ਦੌਰਾਨ ਨਵੀਂ ਸੜਕਾਂ ਟੁੱਟੀਆਂ ਹੀ ਨਹੀਂ, ਸਗੋਂ ਕਈ ਧੱਸ ਗਈਆਂ ਹਨ। ਅੱਜ ਇੱਥੇ ਸ਼ਹਿਰ ਦੀ ਭਿਵਾਨੀ ਰੋਡ ਉੱਤੇ ਇੱਕ ਵੱਡਾ ਹਾਦਸਾ ਹੋਣੋਂ ਉਦੋਂ ਬਚਾਅ ਹੋ ਗਿਆ ਜਦੋਂ ਕਿ ਇਸ ਧੱਸੀ ਹੋਈ ਸੜਕ ਵਿੱਚ ਵਿੱਚ ਪਏ ਟੋਇਆਂ ਵਿੱਚ ਇੱਕ ਬੱਸ ਵੜ ਗਈ ਤੇ ਉਸ ਵਿੱਚ ਪਾਣੀ ਭਰ ਗਿਆ।

ਇਸ ਤੋਂ ਇਲਾਵਾ ਸ਼ਹਿਰ ਦੀ ਨਵ-ਨਿਰਮਿਤ ਸਫੀਦੋਂ ਰੋਡ ਉੱਤੇ ਬਣਾਈ ਗਈ ਸੜਕ, ਭਿਵਾਨੀ ਰੋਡ ਉੱਤੇ ਬਣਾਈ ਗਈ ਸੜਕ, ਰੋਹਤਕ ਰੋਡ ਉੱਤੇ ਬਣਾਈ ਗਈ ਨਵ-ਨਿਰਮਿਤ ਸੜਕਾਂ ਧਸ ਗਈਆਂ। ਇਸ ਤੋਂ ਇਲਾਵਾ ਸ਼ਹਿਰ ਦੀ ਪਾਸ਼ ਕਾਲੋਨੀ ਸਕੀਮ ਨੰਬਰ 5,6 ਅਤੇ 19, ਡਿਫੈਂਸ ਕਾਲੋਨੀ, ਅਰਬਨ ਇਸਟੇਟ, ਹਾਊਸਿੰਗ ਬੋਰਡ ਕਾਲੋਨੀ, ਕ੍ਰਿਸ਼ਨਾ ਕਾਲੋਨੀ, ਪਟਿਆਲਾ ਚੌਂਕ, ਹਾਂਸੀ ਰੋਡ ਅਤੇ ਗੋਹਾਣਾ ਰੋਡ ਆਦਿ ਸਾਰੀਆਂ ਥਾਵਾਂ ਉੱਤੇ ਪਾਣੀ ਭਰਿਆ ਰਿਹਾ। ਡਿਪਟੀ ਕਮਿਸ਼ਨਰ ਦਫਤਰ, ਪੁਲੀਸ ਕਪਤਾਨ ਦਫ਼ਤਰ, ਸਟੇਡੀਅਮ, ਬਾਲ ਭਵਨ ਦਫਤਰ ਆਦਿ ਸੁੰਦਰ ਝੀਲ ਦਾ ਨਜ਼ਾਰਾ ਬਣੇ ਹੋਏ ਸਨ। ਮੌਨਸੂਨ ਦੀ ਇਸ ਵਰਖਾ ਨੇ ਪ੍ਰਸ਼ਾਸਨ ਦੇ ਸਾਰੇ ਦਾਅਵੇ ਫੇਲ੍ਹ ਕਰ ਦਿੱਤੇ। ਮੀਂਹ ਦਾ ਪਾਣੀ ਕਈ ਦੁਕਾਨਾਂ ਅਤੇ ਘਰਾਂ ਵਿੱਚ ਵੜ੍ਹ ਗਿਆ।

More from this section