ਫਿਲਪੀਨਜ਼ ਵਲੋਂ ਭਾਰਤ ਸਮੇਤ 9 ਹੋਰ ਦੇਸ਼ਾਂ ਤੇ ਯਾਤਰਾ ਪਾਬੰਦੀ ਵਿੱਚ ਵਾਧਾ

ਫ਼ੈਕ੍ਟ ਸਮਾਚਾਰ ਸੇਵਾ ਮਨੀਲਾ , ਜੁਲਾਈ 30

ਫਿਲੀਪੀਨਜ਼ ਨੇ ਜ਼ਿਆਦਾ ਛੂਤਕਾਰੀ ਕੋਵਿਡ-19 ਡੈਲਟਾ ਵੈਰੀਐਂਟ ਦੇ ਪ੍ਰਸਾਰ ਨੂੰ ਰੋਕਣ ਲਈ ਭਾਰਤ ਅਤੇ 9 ਹੋਰ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ ਚੱਲ ਰਹੀ ਯਾਤਰਾ ਪਾਬੰਦੀ ਨੂੰ 1 ਅਗਸਤ ਤੋਂ 15 ਅਗਸਤ ਤੱਕ ਵਧਾ ਦਿੱਤਾ ਹੈ। ਰਾਸ਼ਟਰਪਤੀ ਦੇ ਬੁਲਾਰੇ ਹੈਰੀ ਰੋਕ ਨੇ ਇਹ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਹੈਰੀ ਰੋਕ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਰੋਡਰੀਗੋ ਦੁਤਰੇਤੇ ਨੇ ਫਿਲੀਪੀਨਜ਼ ਵਿਚ ਕੋਵਿਡ-19 ਵੈਰੀਐਂਟ ਦੇ ਅੱਗੇ ਪ੍ਰਸਾਰ ਅਤੇ ਭਾਈਚਾਰਕ ਪ੍ਰਸਾਰਨ ਨੂੰ ਰੋਕਣ ਲਈ ਯਾਤਰਾ ਪਾਬੰਦੀ ਵਿਸਥਾਰ ਨੂੰ ਮਨਜ਼ੂਰੀ ਦਿੱਤੀ ਹੈ। ਯਾਤਰਾ ਪਾਬੰਦੀ ਵਿਚ ਭਾਰਤ ਤੋਂ ਇਲਾਵਾ 9 ਹੋਰ ਦੇਸ਼ ਮਲੇਸੀਆ, ਥਾਈਲੈਂਡ, ਇੰਡੋਨੇਸ਼ੀਆ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ, ਓਮਾਨ ਅਤੇ ਸੰਯੁਕਤ ਅਰਬ ਅਮੀਰਾਤ ਹਨ। ਭਾਵੇਂਕਿ ਫਿਲੀਪੀਨਜ਼ ਆਪਣੇ ਵਾਪਸੀ ਪ੍ਰੋਗਰਾਮ ਦੇ ਤਹਿਤ ਵਿਦੇਸ਼ੀ ਫਿਲੀਪੀਨੋ ਵਰਕਰਾਂ ਦੀ ਵਾਪਸੀ ਦੀ ਇਜਾਜ਼ਤ ਦਿੰਦਾ ਹੈ ਪਰ ਪਹੁੰਚਣ ‘ਤੇ ਉਹਨਾਂ ਨੂੰ 14 ਦਿਨਾਂ ਲਈ ਆਈਸੋਲੇਟ ਕਰ ਦਿੱਤਾ ਜਾਵੇਗਾ।

ਖਤਰਨਾਕ ਡੈਲਟਾ ਵੈਰੀਐਂਟ ਫਿਲੀਪੀਨਜ਼ ਵਿਚ ਫੈਲ ਗਿਆ ਹੈ। ਸਿਹਤ ਵਿਭਾਗ ਨੇ ਕਿਹਾ ਕਿ ਉਸ ਨੇ 97 ਨਵੇਂ ਡੈਲਟਾ ਵੈਰੀਐਂਟ ਮਾਮਲਿਆਂ ਦਾ ਪਤਾ ਲਗਾਇਆ ਹੈ। ਨਵੇਂ ਮਾਮਲਿਆਂ ਨੇ ਡੈਲਟਾ ਇਨਫੈਕਸ਼ਨ ਦੀ ਗਿਣਤੀ ਨੂੰ 216 ਤੱਕ ਪਹੁੰਚਾ ਦਿੱਤਾ ਹੈ |

More from this section