ਧੀ ਨੂੰ ਜਨਮ ਦੇਣ ਦੇ ਬਾਅਦ ਮਾਂ ਨੂੰ ਵੇਖਣਾ ਵੀ ਨਾ ਹੋਇਆ ਨਸੀਬ, ਤੋੜ ਦਿੱਤਾ ਦਮ

ਫ਼ੈਕ੍ਟ ਸਮਾਚਾਰ ਸੇਵਾ
ਕਪੂਰਥਲਾ ਜੂਨ 18
ਸਿਵਲ ਹਸਪਤਾਲ ’ਚ ਡਿਲਿਵਰੀ ਦੌਰਾਨ ਬੀਤੀ ਰਾਤ ਇਕ ਮਹਿਲਾ ਦੀ ਮੌਤ ਹੋ ਗਈ। ਇਸ ਮਾਮਲੇ ’ਚ ਮਿ੍ਰਤਕ ਮਹਿਲਾ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਦੀ ਡਾਕਟਰ ’ਤੇ ਪੈਸੇ ਲੈਣ ਅਤੇ ਲਾਪਰਵਾਹੀ ਦੇ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਮਾਮਲਾ ਦਰਜ ਕਰਨ ਦੀ ਵੀ ਮੰਗ ਕੀਤੀ ਹੈ। ਡਿਲਿਵਰੀ ਦੌਰਾਨ ਮਹਿਲਾ ਨੇ ਬੱਚੀ ਨੂੰ ਜਨਮ ਦਿੱਤਾ ਅਤੇ ਉਸ ਦੀ ਬਾਅਦ ’ਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਵਿੰਦਰ ਕੌਰ ਵਾਸੀ ਧੁੜੀਆਵਾਲਾ ਨੂੰ ਕੱਲ੍ਹ ਪੇਟ ’ਚ ਡਿਲਿਵਰੀ ਦੀ ਦਰਦ ਹੋਣ ਕਰਕੇ ਉਸ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਬੇਟੀ ਨੂੰ ਜਨਮ ਦਿੱਤਾ। ਬੇਟੀ ਦੇ ਜਨਮ ਲੈਣ ਉਪਰੰਤ ਡਾ. ਪਰਮਿੰਦਰ ਨੇ ਆਪਰੇਸ਼ਨ ਕਰਨ ਦੇ 4 ਹਜ਼ਾਰ ਰੁਪਏ ਲਏ। ਇਸੇ ਤਰ੍ਹਾਂ ਨਰਸਾਂ ਨੇ ਵਧਾਈ ਦੇ ਰੂਪ ’ਚ 500-500 ਰੁਪਏ ਲਏ ਪਰ ਉਨ੍ਹਾਂ ਨੇ ਮਰੀਜ਼ ਦਾ ਧਿਆਨ ਨਹੀਂ ਰੱਖਿਆ ਅਤੇ ਦੇਰ ਰਾਤ ਬਲੀਡਿੰਗ ਹੋਣ ਕਰਕੇ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਮੰਗ ਕੀਤੀ ਡਾਕਟਰ ਅਤੇ ਨਰਸਾਂ ’ਤੇ ਮਾਮਲਾ ਦਰਜ ਕਰਕੇ ਗਿ੍ਰਫ਼ਤਾਰ ਕੀਤਾ ਜਾਵੇ।   ਇਸ ਸਾਰੇ ਮਾਮਲੇ ’ਚ ਐੱਸ. ਐੈੱਮ. ਓ. ਡਾਕਟਰ ਸੰਦੀਪ ਧਵਨ ਨੇ ਕਿਹਾ ਕਿ ਮਰੀਜ਼ ਪਹਿਲਾਂ ਤੋਂ ਹੀ ਗੰਭੀਰ ਹਾਲਤ ’ਚ ਸੀ ਅਤੇ ਉਸ ਨੂੰ ਪਹਿਲਾਂ ਵੀ ਖ਼ੂਨ ਚੜ੍ਹਾਇਆ ਜਾ ਚੁੱਕਿਆ ਹੈ। ਬਾਕੀ ਮਾਮਲੇ ਦੀ ਜਾਂਚ ਹੋਣ ’ਤੇ ਹੀ ਕੁਝ ਕਿਹਾ ਜਾ ਸਕਦਾ ਹੈ। ਉਥੇ ਹੀ ਡੀ. ਐੱਸ. ਪੀ. ਸੁਰਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ’ਤੇ ਹੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਤੁਰੰਤ ਮਾਮਲਾ ਦਰਜ ਕਰ ਲਿਆ ਜਾਵੇਗਾ। ਇਥੇ ਦੱਸ ਦੇਈਏ ਕਿ ਸਿਵਲ ਹਸਪਤਾਲ ਕਪੂਰਥਲਾ ਵਿਚ ਉਕਤ ਡਾਕਟਰ ਵੱਲੋਂ ਲਾਪਰਵਾਹੀ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਹਿਲਾਂ ਵੀ ਅਜਿਹੇ ਦੋਸ਼ਾਂ ਦੇ ਚਲਦਿਆਂ ਉਕਤ ਡਾਕਟਰ ਕੁਝ ਸਮੇਂ ਲਈ ਸਸਪੈਂਡ ਵੀ ਚੁੱਕੀ ਹੈ।

More from this section