ਪੰਜਾਬ

ਅਕਾਲੀ ਆਗੂ ਨੂੰ ਡੇਰੇ ਸਿਰਸਾ ਜਾਣਾ ਪਿਆ ਮਹਿੰਗਾ, ਅਕਾਲੀ ਦਲ ਨੇ ਉਮੀਦਵਾਰ ਬਦਲਿਆ

ਟਿਕਟ ਵਾਪਸ ਲਈ; ਹੁਣ ਪਿਰਥੀ ਰਾਮ ਨੂੰ ਮੈਦਾਨ ‘ਚ ਉਤਾਰਿਆ
ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਜਨਵਰੀ 23

ਹਰਿਆਣਾ ਦੇ ਸਿਰਸਾ ‘ਚ ਡੇਰਾ ਸੱਚਾ ਸੌਦਾ ‘ਚ ਆਗੂ ਆਪਣੀ ਜਿੱਤ ਯਕੀਨੀ ਬਣਾਉਣ ਲਈ ਗੋਡਿਆਂ ਭਾਰ ਹੋ ਗਏ। ਪਰ ਅਕਾਲੀ ਦਲ ਦੇ ਬੱਲੂਆਣਾ ਹਲਕੇ ਦੇ ਉਮੀਦਵਾਰ ਹਰਦੇਵ ਸਿੰਘ ਨੂੰ ਡੇਰੇ ਵਿੱਚ ਜਾਣਾ ਮਹਿੰਗਾ ਪਿਆ। ਹੁਣ ਸ਼੍ਰੋਮਣੀ ਅਕਾਲੀ ਦਲ ਨੇ ਅਬੋਹਰ ਦੇ ਬੱਲੂਆਣਾ ਹਲਕੇ ਤੋਂ ਹਰਦੇਵ ਸਿੰਘ ਦੀ ਥਾਂ ਪਿਰਥੀ ਰਾਮ ਮੇਘਵਾਲ ਨੂੰ ਮੈਦਾਨ ਵਿੱਚ ਉਤਾਰਿਆ ਦਿਤਾ ਹੈ।

ਅਕਾਲੀ ਦਲ ਦਾ ਦਾਅਵਾ ਹੈ ਕਿ ਹਰਦੇਵ ਸਿੰਘ ਨੇ ਘਰੇਲੂ ਕਾਰਨਾਂ ਕਰਕੇ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ। ਪਰ ਅਸਲ ਵਿੱਚ ਹਰਦੇਵ ਸਿੰਘ ਮੇਘ ਵੱਲੋਂ ਡੇਰਾ ਸੱਚਾ ਸੌਦਾ ਅੱਗੇ ਮੱਥਾ ਟੇਕਣ ਕਾਰਨ ਇਲਾਕੇ ਵਿੱਚ ਰੋਸ ਹੈ। ਇਲਾਕੇ ਦੇ ਕਈ ਵੱਡੇ ਆਗੂਆਂ ਨੇ ਡੇਰੇ ‘ਚ ਜਾਣ ‘ਤੇ ਇਤਰਾਜ਼ ਜਤਾਇਆ ਸੀ।

ਦਰਅਸਲ ਹਰਦੇਵ ਸਿੰਘ 16 ਜਨਵਰੀ ਦਿਨ ਐਤਵਾਰ ਸ਼ਾਮ ਨੂੰ ਡੇਰੇ ਪਹੁੰਚੇ ਅਤੇ ਉਸ ਨੇ ਡੇਰੇ ਤੋਂ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਸੀ ਕਿ ਡੇਰਾ ਸੱਚਾ ਸੌਦਾ ਦਾਨ ਦੇ ਕੰਮਾਂ ਵਿੱਚ ਸ਼ਾਮਲ ਹੈ। ਲੋਕਾਂ ਨੂੰ ਸੇਵਾ ਭਾਵਨਾ ਨਾਲ ਕੰਮ ਕਰਨਾ ਸਿਖਾਇਆ ਅਤੇ ਬੁਰਾਈਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ। ਮੈਂ ਵੀ ਆਪਣੇ ਭਾਈਚਾਰੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨਾ ਚਾਹੁੰਦਾ ਹਾਂ, ਇਸ ਲਈ ਅੱਜ ਮੈਂ ਡੇਰਾ ਸੱਚਾ ਸੌਦਾ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਡੇਰੇ ਪਹੁੰਚਿਆ ਹਾਂ।